ਆਜ਼ਾਦੀ ਦਿਹਾੜੇ ’ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ ’ਤੇ MLA ਇੰਦਰਬੀਰ ਨਿੱਜਰ ਨੇ ਉਠਾਏ ਸਵਾਲ
ਕਿਹਾ -ਜਦ ਕਿ ਸਭ ਨੂੰ ਪਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ’ਚ ਜਗਦੀਸ਼ ਟਾਈਟਲਰ ਦਾ ਕਿੰਨਾ ਵੱਡਾ ਹੱਥ ਹੈ,
MLA Inderbir Singh Nijjar News in Punjabi : ਆਜ਼ਾਦੀ ਦਿਹਾੜੇ ’ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ ’ਤੇ MLA ਇੰਦਰਬੀਰ ਨਿੱਜਰ ਨੇ ਸਵਾਲ ਉਠਾਏ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਉਸ ਬੰਦੇ ਨੂੰ ਨਾਲ ਰੱਖਦੇ ਹੋ ਜੋ ਸਿੱਖਾਂ ਦੀ ਨਸਲਕੁਸ਼ੀ ਦਾ ਜਿੰਮੇਵਾਰ ਹੈ। ਜਦ ਕਿ ਸਭ ਨੂੰ ਪਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ’ਚ ਜਗਦੀਸ਼ ਟਾਈਟਲਰ ਦਾ ਕਿੰਨਾ ਵੱਡਾ ਹੱਥ ਹੈ, ਤਾਂ ਫਿਰ ਜਗਦੀਸ਼ ਟਾਈਟਲਰ ਕੱਲ੍ਹ ਉਥੇ ਉਨ੍ਹਾਂ ਨਾਲ ਕੀ ਕਰਦਾ ਸੀ।
MLA ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਜਦ ਰਾਹੁਲ ਗਾਂਧੀ ਕਹਿੰਦੇ ਹਨ ਕਿ ‘ਮੇਰੇ ਦਿਲ ’ਚ ਸਿੱਖਾਂ ਤੇ ਪੰਜਾਬ ਲਈ ਬਹੁਤ ਹਮਦਰਦੀ ਹੈ ਤਾਂ ਫਿਰ ਕਾਂਗਰਸ ਦੀ ਅਜਿਹੀ ਕੀ ਮਜ਼ਬੂਰੀ ਹੈ ਜੋ ਇਹਨਾਂ ਨੂੰ ਜਗਦੀਸ਼ ਟਾਈਟਲਰ ਨੂੰ ਨਾਲ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸੰਸਦ ਮੈਂਬਰ ਵੀ ਉਸ ਸਮਾਗਮ ਵਿੱਚ ਮੌਜੂਦ ਸਨ।
(For more news apart from Rahul Gandhi hoisted flag Independence Day Jagdish Tytler presence MLA Inderbir Singh Nijjar questions News in Punjabi, stay tuned to Rozana Spokesman)