Amritsar Attari Border 'ਤੇ Retreat Ceremony ਦਾ ਸਮਾਂ ਤਬਦੀਲ

ਏਜੰਸੀ

ਖ਼ਬਰਾਂ, ਪੰਜਾਬ

ਮੌਸਮ ਦੀ ਤਬਦੀਲੀ ਕਾਰਨ ਬੀ.ਐਸ.ਐਫ਼. ਅਧਿਕਾਰੀਆਂ ਨੇ ਬਦਲਿਆ ਸਮਾਂ 

Retreat Ceremony Time at Attari Border Changed Latest News in Punjabi 

Retreat Ceremony Time at Attari Border Changed Latest News in Punjabi ਅੰਮ੍ਰਿਤਸਰ : ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਬੀ.ਐਸ.ਐਫ਼. ਵਲੋਂ ਕੀਤੀ ਜਾਣ ਵਾਲੀ ਰਿਟਰੀਟ ਸੈਰਾਮਨੀ ਪਰੇਡ ਦਾ ਸਮਾਂ ਮੌਸਮ ਦੀ ਤਬਦੀਲੀ ਦੇ ਮੱਦੇਨਜ਼ਰ ਬੀ.ਐਸ.ਐਫ਼. ਦੇ ਅਧਿਕਾਰੀਆਂ ਵਲੋਂ ਬਦਲ ਦਿਤਾ ਗਿਆ ਹੈ। ਇਸ ਫ਼ਾਸਲੇ ਨਾਲ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਸੈਰਾਮਨੀ ਦਾ ਸਮਾਂ ਅੱਧਾ ਘੰਟੇ ਪਹਿਲਾਂ ਕਰ ਦਿਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਰੇਡ ਦਾ ਸਮਾਂ ਹੁਣ ਸ਼ਾਮ 6.30 ਵਜੇ ਦੀ ਬਜਾਏ 6 ਵਜੇ ਕਰ ਦਿਤਾ ਗਿਆ ਹੈ ਅਤੇ 6.30 ਵਜੇ ਤਕ ਪਰੇਡ ਸਮਾਪਤ ਹੋਵੇਗੀ। ਇਸ ਤੋਂ ਪਹਿਲਾਂ ਸ਼ਾਮ 6.30 ਵਜੇ ਤੋਂ ਲੈ ਕੇ 7 ਤੱਕ ਪਰੇਡ ਹੁੰਦੀ ਸੀ।

(For more news apart from Retreat Ceremony Time at Attari Border Changed Latest News in Punjabi stay tuned to Rozana Spokesman.)