ਨਰਸਿੰਗ ਯੂਨੀਅਨ ਵਲੋਂ ਕੋਈ ਹੜਤਾਲ ਨਾ ਕਰਨ ਦਾ ਭਰੋਸਾ

ਏਜੰਸੀ

ਖ਼ਬਰਾਂ, ਪੰਜਾਬ

ਨਰਸਿੰਗ ਯੂਨੀਅਨ ਵਲੋਂ ਕੋਈ ਹੜਤਾਲ ਨਾ ਕਰਨ ਦਾ ਭਰੋਸਾ

image

ਚੰਡੀਗੜ੍ਹ, 15 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਡਾਕਟਰੀ ਸਿਖਿਆ ਅਤੇ ਖੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਦੌਰਾਨ ਰਜਿੰਦਰ ਹਸਪਤਾਲ ਪਟਿਆਲਾ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਚ ਕੰਮ ਕਰਦੇ ਨਰਸਿੰਗ ਇੰਪਲਾਈਜ਼ ਯੂਨੀਅਨ ਨੇ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਕੋਈ ਹੜਤਾਲ ਨਹੀਂ ਕਰਨਗੇ। ਅੱਜ ਇਥੇ ਸ਼੍ਰੀ ਸੋਨੀ ਦੀ ਸਰਕਾਰੀ ਰਿਹਾਇਸ਼ 'ਤੇ ਗੁਰੂ ਤੇਗ਼ ਬਹਾਦਰ ਨਰਸਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੀ ਉਮ ਪ੍ਰਕਾਸ਼ ਸੋਨੀ ਵਲੋਂ ਕੀਤੀ ਗਈ। ਇਸ ਮੌਕੇ ਸ਼੍ਰੀ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਡਾਕਟਰੀ ਸਿਖਿਆ ਅਤੇ ਖੋਜ ਵਿਭਾਗ ਵੀ ਹਾਜ਼ਰ ਸਨ। ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਹੋਈ ਗੱਲਬਾਤ ਦੋਰਾਨ ਸੋਨੀ ਨੇ ਨਰਸਿੰਗ ਸਟਾਫ਼ ਵਲੋਂ ਕਰੋਨਾ ਵਾਇਰਸ ਨਾਲ ਜਾਰੀ ਲੜਾਈ ਜਾਂ ਰਹੀ ਭੂਮਿਕਾ ਦੀ ਭਰਭੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਰਸਿੰਗ ਯੂਨੀਅਨ ਦੀ ਜੋ ਮੁੱਖ ਮੰਗ ਹੈ ਉਸ ਸਬੰਧੀ ਫ਼ੈਸਲਾ ਪੂਰੀ ਕੈਬਨਿਟ ਹੀ ਲੈ ਸਕਦੀ ਹੈ ਇਸ ਲਈ ਉਹ ਇਹ ਮਾਮਲਾ ਪੁਰਜ਼ੋਰ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ ।
 

ਸੋਨੀ ਵਲੋਂ ਵਾਜਿਬ ਮੰਗਾਂ ਕੈਬਨਿਟ ਕੋਲ ਉਠਾਉਣ ਦਾ ਭਰੋਸਾ