ਰਾਹਗੀਰਾਂ ਨੂੰ ਮੁਸ਼ਕਲ ਆਵੇਗੀ ਪਰ ਜੇ ਬਿਲ ਪਾਸ ਹੋ ਗਿਆ ਸਦੀਆਂ ਭਰ ਤਕਲੀਫ਼ ਸਹਿਣੀ ਪਵੇਗੀ

ਏਜੰਸੀ

ਖ਼ਬਰਾਂ, ਪੰਜਾਬ

ਰਾਹਗੀਰਾਂ ਨੂੰ ਮੁਸ਼ਕਲ ਆਵੇਗੀ ਪਰ ਜੇ ਬਿਲ ਪਾਸ ਹੋ ਗਿਆ ਸਦੀਆਂ ਭਰ ਤਕਲੀਫ਼ ਸਹਿਣੀ ਪਵੇਗੀ

image

ਅੰਮ੍ਰਿਤਸਰ, 15 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਆਮ ਲੋਕਾਂ ਦੀ ਖੱਜਲ ਖੁਆਰੀ ਲਈ ਮੁਆਫੀ ਚਾਹੁੰਦੇ ਹਾਂ। ਰਾਹਗੀਰਾਂ ਨੂੰ ਦੇਸ਼ ਤੇ ਪੰਜਾਬ ਦੀ ਖੇਤੀ ਬਚਾਉਣ ਲਈ ਕੁਝ ਤਕਲੀਫ ਹੋਵੇਗੀ। ਪਰ ਇਹ ਕਾਨੂੰਨ ਪਾਸ ਹੋਣ ਨਾਲ ਸਦੀਆਂ ਭਰ ਦੀ ਤਕਲੀਫ ਸਹਿਣੀ ਪਵੇਗੀ। ਬਿਆਸ ਪੁਲ ਉੱਤੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਧਰਨੇ ਵਿਚ ਦਲ ਖ਼ਾਲਸਾ ਅੰਮ੍ਰਿਤਸਰ, ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਅੰਮ੍ਰਿਤਸਰ ਅਤੇ ਪੱਲੇਦਾਰ ਯੂਨੀਅਨਾਂ ਵਲੋ ਰਾਜਨ ਵਰਮਾ ਪ੍ਰਧਾਨ ਰਈਆ ਮੰਡੀ, ਅਮਨਦੀਪ ਸਿੰਘ ਛੀਨਾ ਪ੍ਰਧਾਨ ਮੰਡੀ ਭਗਤਾਂਵਾਲਾ, ਪੰਜਾਬ ਪ੍ਰਧਾਨ ਪੱਲੇਦਾਰ ਯੂਨੀਅਨ ਦੀ ਅਗਵਾਈ ਵਿਚ ਵੱਡੇ ਜਥਿਆਂ ਨਾਲ ਪਹੁੰਚ ਕੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਗਈ।