ਖੇਤੀ ਆਰਡੀਨੈਂਸ ਵਿਰੁਧ 'ਅਨਲਾਕ 4.0' ਦੀਆਂ ਦੇ ਬਾਵਜੂਦ ਭਰਵਾਂ ਹੁੰਗਾਰਾ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਆਰਡੀਨੈਂਸ ਵਿਰੁਧ 'ਅਨਲਾਕ 4.0' ਦੀਆਂ ਦੇ ਬਾਵਜੂਦ ਭਰਵਾਂ ਹੁੰਗਾਰਾ

image

ਚੰਡੀਗੜ੍ਹ, 15 ਸਤੰਬਰ (ਨੀਲ ਭਾਲਿੰਦਰ ਸਿੰਘ) : ਕੋਰੋਨਾ ਕਾਰਨ ਜਾਰੀ ਕੇਂਦਰ ਦੀਆਂ 'ਅਨਲਾਕ 4.0' ਦੀਆਂ ਹਦਾਇਤਾਂ ਦੀ ਪਾਲਣਾ ਬਾਰੇ ਅਦਾਲਤੀ ਘੁਰਕੀ ਦੇ ਬਾਵਜੂਦ ਸੂਬਾ ਭਰ ਦੇ ਕਿਸਾਨ ਅੱੱਜ ਸ਼ਾਂਤਮਈ ਢੰਗ ਨਾਲ ਪਰ ਵੱਡਾ ਅਸਰਦਾਰ ਧਰਨਾ ਪ੍ਰਦਰਸ਼ਨ ਕਰ ਕਿਸਾਨ, ਆੜ੍ਹਤੀ ਤੇ ਖੇਤ ਮਜ਼ਦੂਰ ਇਕਜੁਟਤਾ ਦਾ ਸੁਨੇਹਾ ਦੇਣ 'ਚ ਕਾਮਯਾਬ ਰਹੇ। ਹਾਈ ਕੋਰਟ 'ਚ ਕਿਸਾਨ ਧਰਨਿਆਂ ਵਿਰੁਧ ਪਹਿਲਾਂ ਤੋਂਂ ਵਿਚਾਰਧੀਨ ਜਨਹਿੱਤ ਪਟੀਸ਼ਨ ਤਹਿਤ ਸੋਮਵਾਰ ਨੂੰ ਰਾਜ ਸਰਕਾਰ ਨੂੰ ਉਕਤ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਬਾਰੇ ਨਿਰਦੇਸ਼ ਜਾਰੀ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕੇਸ ਹੁਣ ਬੁਧਵਾਰ ਨੂੰ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਵਲੋਂ ਸੁਣਿਆ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀ ਇਕ ਜਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਨੇ ਭਲਕੇ ਅਪਣਾ ਪੱਖ ਰੱਖਣ ਦੀ ਤਿਆਰੀ ਕਰ ਲਈ ਹੈ। ਇਸ ਤਹਿਤ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਆਰਡੀਨੈਂਸ ਕਿਸਾਨਾਂ ਲਈ ਜਿਉਣ ਮਰਨ ਦਾ ਸਵਾਲ ਹਨ ਅਤੇ ਜਿੰਨਾ ਸਮਾਂ ਇਹ ਆਰਡੀਨੈਂਸ ਰੱਦ ਨਹੀਂ ਹੁੰਦੇ ਉਹ ਅਪਣਾ ਸੰਘਰਸ਼ ਖ਼ਤਮ ਨਹੀਂ ਕਰਨਗੇ। ਉਧਰ 11 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਦਿਤੇ ਸੱਦੇ 'ਤੇ ਅੱਜ ਮਾਲਵੇ 'ਚ ਭਵਾਨੀਗੜ੍ਹ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਅਤੇ ਆੜ੍ਹਤੀਆਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੋ ਘੰਟੇ ਚੱਕਾ ਜਾਮ ਕੀਤਾ।