ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨ ਅੰਦੋਲਨ ਦੇ ਹਰ ਪੜਾਅ 'ਤੇ ਸਾਥ ਦੇਣ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨ ਅੰਦੋਲਨ ਦੇ ਹਰ ਪੜਾਅ 'ਤੇ ਸਾਥ ਦੇਣ ਦਾ ਕੀਤਾ ਐਲਾਨ

image

ਅੰਨਦਾਤੇ ਨਾਲ ਮੋਢਾ ਲਾ ਕੇ ਖੜੇ ਹਾਂ : ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ
 

ਅੰਮ੍ਰਿਤਸਰ 15 ਸਤੰਬਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਅਤੇ ਹਰਿਆਣੇ ਦਾ ਮੰਡੀ ਬੋਰਡ ਤੋੜਨ ਲਈ ਤਿੰਨ ਖੇਤੀ ਆਰਡੀਨੈਂਸ 2020,ਬਿਜਲੀ ਸੋਧ ਬਿੱਲ 2020 ਖਿਲਾਫ ਸਮੂੰਹ ਕਿਸਾਨ ਜੱਥੇਬੰਦੀਆਂ ਵੱਲੋ 15 ਸਤੰਬਰ ਨੂੰ ਸੰਸਦ ਅੰਦਰ ਪੇਸ਼ ਹੋਣ ਵਾਲੇ ਬਿੱਲ ਸਬੰਧੀ 2 ਘੰਟੇ ਲਈ ਸੜਕ ਜਾਮ ਕਰਨ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਨੇ ਪੁਰਜ਼ੋਰ ਸ਼ਬਦਾਂ 'ਚ ਹਮਾਇਤ ਕੀਤੀ ਸੀ ਉਥੇ ਆਉਣ ਵਾਲੇ ਦਿਨਾ ਵਿੱਚ ਉਲੀਕੇ ਜਾ ਰਹੇ ਹਰੇਕ ਪ੍ਰੋਗਰਾਮ ਵਿੱਚ ਪੂਰਨ ਸਾਥ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਰੇਲਵੇ, ਬੈਂਕਾ, ਐੱਲ. ਆਈ.ਸੀ., ਹਵਾਈ ਅੱਡੇ, ਭਾਰਤ ਪੈਟਰੋਲੀਅਮ ਦਾ ਨਿੱਜੀਕਰਨ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿਤਾ ਹੈ ਤੇ ਬਾਕੀ ਰਹਿੰਦੇ ਅਦਾਰਿਆਂ ਦਾ ਪੂਰੀ ਤਰਾਂ ਨਿੱਜੀਕਰਨ ਕਰਨ ਦੀ ਤਿਆਰੀ ਕੀਤੀ ਹੋਈ ਹੈ।  ਤਿੰਨ ਖੇਤੀ ਆਰਡੀਨੈਂਸ 2020,ਬਿਜਲੀ ਸੋਧ ਬਿੱਲ 2020,ਭੂਮੀ ਗ੍ਰਹਿਣ ਐਕਟ ਵਿੱਚ ਸੋਧ ਬਿੱਲ ਲਿਆ ਕੇ ਦੇਸ਼ ਦੀ ਮੰਡੀ ਨੂੰ ਅਡਾਨੀਆਂ,ਅੰਬਾਨੀਆਂ ਦੇ ਹਵਾਲੇ ਕਰਕੇ ਮਾਰਕੀਟ ਫੀਸ ਤੋ ਛੋਟ ਦੇ ਕੇ ਅਨਾਜ ਨੂੰ ਗੋਦਾਮਾਂ ਵਿੱਚ ਭੰਡਾਰਨ ਕਰਨ ਲਈ ਖੁੱਲ ਦੇ ਦਿੱਤੀ ਹੈ। ਮੰਡੀ ਬੋਰਡ ਟੁੱਟਣ ਨਾਲ ਕਣਕ ਝੋਨੇ ਦੀ ਸਰਕਾਰੀ ਖ੍ਰੀਦ ਬੰਦ ਹੋ ਜਾਵੇਗੀ। ਵੱਡੀ ਪੱਧਰ ਉੱਤੇ ਆੜਤੀ ਭਾਈਚਾਰਾ ਤੇ ਮੰਡੀਆਂ ਵਿੱਚ ਕੰਮ ਕਰਦੇ ਤਿੰਨ ਲੱਖ ਤੋ ਵੱਧ ਲੇਬਰ ਦਾ ਕਾਰੋਬਾਰ ਵੀ ਠੱਪ ਹੋ ਜਾਵੇਗਾ।  ਆਗੂਆਂ ਨੇ ਕਿਹਾ ਕਿ  ਕਿਸਾਨਾਂ ਮਜ਼ਦੂਰਾਂ ਦਾ ਰੋਸ ਵੱਧ ਰਿਹਾ ਹੈ। ਖੇਤੀ ਵਿਰੋਧੀ ਕਾਨੂੰਨਾਂ ਦੀ ਪਿੰਡਾਂ ਵਿੱਚ ਚਰਚਾ ਛਿੜੀ ਹੋਈ ਹੈ,ਉਜਾੜੇ ਦਾ ਡਰ ਕਿਸਾਨ ਮਹਿਸੂਸ ਕਰ ਰਹੇ ਹਨ। ਉਨਾ ਬਾਦਲਾਂ ਤੇ ਵੀ ਤਿਖੇ ਹਮਲੇ ਕਰਦਿਆਂ ਕਿਹਾ ਕਿ ਦੇ ਇਕ ਪਾਸੇ ਤਾਂ ਹਰਸਿਮਰਤ ਕੌਰ ਬਾਦਲ ਕੇਦਰੀ ਵਜ਼ੀਰ ਹੈ, ਦੂਜੇ ਪਾਸੇ ਬਾਦਲ ਆਪਣੇ ਆਪ ਨੂੰ ਕਿਸਾਨੀ ਪੱਖੀ ਅਖਵਾਂਉਦੇ ਹਨ। ਜੇ ਹਰਸਿਮਰਤ ਬਾਦਲ ਵਾਕਿਆ ਹੀ ਕਿਸਾਨਾਂ ਦੀ ਗੱਲ ਕਰਦੀ ਹੈ ਤਾਂ ਇਹ ਖੇਤੀ ਆਰਡੀਨੈਸ ਰੱਦ ਕਰਵਾਏ ਨਹੀ ਤਾਂ ਆਪਣੇ ਅਹੁਦੇ ਤੋ ਅਸਤੀਫਾ ਦੇਵੇ । ਉਨਾ ਕਿਹਾ ਕਿ ਇਹ ਦੋਹ ਤਰਫੀ ਦੋਗਲੀ ਰਾਜਨੀਤੀ ਨਹੀ ਹੋਣ ਦਿੱਤੀ ਜਾਵੇਗੀ, ਪੰਜਾਬ ਦੇ ਲੋਕਾਂ ਨੂੰ ਇਨਾ ਦੀ ਸੱਚਾਈ ਦਾ ਪਤਾ ਲੱਗ ਚੁੱਕਿਆ ਹੈ।  ਉਕਤ ਆਗੂਆਂ ਨੇ  ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ( ਟਕਾਸਲੀ) ਦੇ ਨਾਲ ਖੜਣ ਵਾਲੀ ਅਵਾਮ ਇਸ ਭਿਆਨਕ ਖੇਤੀ ਆਰਡੀਨੈਸ ਖਿਲਾਫ ਜਮ ਕੇ ਕਿਸਾਨਾਂ ਦਾ ਸਾਥ ਦੇਣ ਤਾਂ ਕੇਦਰ ਨੂੰ ਕਰਾਰਾ ਜਵਾਬ ਮਿਲ ਸਕੇ।  ਜਥੇਦਾਰ ਬ੍ਰਹਮਪੁਰਾ ਦਾ ਪ੍ਰੈਸ ਨੂੰ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਰਨਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਦੇਸ ਵਿਆਪੀ ਕਿਸਾਨ ਅੰਦੋਲਨ ਸਾਤਮਈ ਰਹਿਣਾ ਬੇਹੱਦ ਜਰੂਰੀ ਹੈ । ਉਹਨਾ ਸਾਬਕਾ ਡੀ ਜੀ ਪੀ ਸਮੇਧ ਸੈਣੀ ਨੂੰ ਸੁਪਰੀਮ ਕੋਰਟ ਤੋ ਮਿਲੀ ਰਾਹਤ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਬਕਰੇ ਦੀ ਮਾ ਕਦ ਤੱਕ ਖੈਰ ਮੰਗੇਗੀ ਆਖਰ ਕਨੂੰਨ ਨੇ ਆਪਣੇ ਚੱਕਰਵਿਊ ਵਿੱਚ ਇਸ ਸਖਸ ਨੂੰ ਲੈ ਹੀ ਲੈਣਾ ਹੈ ।    

ਕੈਪਸ਼ਨ—ਏ ਐਸ ਆਰ ਬਹੋੜੂ— 15— 5 ਰਣਜੀਤ ਸਿੰਘ ਬ੍ਰਹਮਪੁਰਾ।