ਜੇ. ਈ. ਈ-ਮੇਨ 2021 ਦੇ ਨਤੀਜੇ ਦਾ ਐਲਾਨ, 44 ਉਮੀਦਵਾਰਾਂ ਨੂੰ ਮਿਲੇ 100 ਫ਼ੀ ਸਦੀ ਅੰਕ

ਏਜੰਸੀ

ਖ਼ਬਰਾਂ, ਪੰਜਾਬ

ਜੇ. ਈ. ਈ-ਮੇਨ 2021 ਦੇ ਨਤੀਜੇ ਦਾ ਐਲਾਨ, 44 ਉਮੀਦਵਾਰਾਂ ਨੂੰ ਮਿਲੇ 100 ਫ਼ੀ ਸਦੀ ਅੰਕ

image

ਨਵੀਂ ਦਿੱਲੀ, 15 ਸਤੰਬਰ : ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ-ਮੇਨ) ਦੇ ਨਤੀਜੇ ਮੰਗਲਵਾਰ ਰਾਤ ਐਲਾਨ ਕਰ ਦਿਤੇ ਗਏ ਹਨ, ਇਸ ਵਿਚ ਕੁਲ 44 ਉਮੀਦਵਾਰਾਂ ਨੇ 100 ਫ਼ੀ ਸਦੀ ਅੰਕ ਹਾਸਲ ਕੀਤੇ ਹਨ। ਉੱਥੇ ਹੀ 18 ਉਮੀਦਵਾਰਾਂ ਨੂੰ ਉੱਚ ਰੈਂਕ ਮਿਲਿਆ ਹੈ। ਸਿਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਮੰਗਲਵਾਰ ਦੀ ਰਾਤ ਨੂੰ ਇਹ ਜਾਣਕਾਰੀ ਦਿਤੀ।
ਜੇਈਈ ਮੇਨ ਦੀ ਪ੍ਰੀਖਿਆ ਵਿਚ ਪਹਿਲਾ ਰੈਂਕ ਹਾਸਲ ਕਰਨ ਵਾਲਿਆਂ ’ਚ ਗੌਰਵ ਦਾਸ (ਕਰਨਾਟਕ), ਵੈਭਵ ਵਿਸ਼ਾਲ (ਬਿਹਾਰ), ਡੀ ਵੈਂਕਟ ਪਨੀਸ਼ (ਆਂਧਰਾ ਪ੍ਰਦੇਸ) ਸ਼ਾਮਲ ਹਨ। ਉੱਚ ਰੈਂਕ ਹਾਸਲ ਕਰਨ ਵਾਲਿਆਂ ’ਚ ਸਿਧਾਂਤ ਮੁਖਰਜੀ, ਅੰਸ਼ੁਲ ਵਰਮਾ ਅਤੇ ਮਿ੍ਰਦੁਲ ਅਗਰਵਾਲ (ਰਾਜਸਥਾਨ), ਰੁਚਿਰ ਬਾਂਸਲ ਅਤੇ ਕਾਵਿਆ ਚੋਪੜਾ (ਦਿੱਲੀ), ਅਮਿਆ ਸਿੰਘਲ ਅਤੇ ਪਾਲ ਅਗਰਵਾਲ (ਉੱਤਰ ਪ੍ਰਦੇਸ਼), ਕੋਮਾ ਸ਼ਰਣਿਆ ਅਤੇ ਜਯਸੂਲਾ ਵੈਂਕਟ ਆਦਿਤਿਆ (ਤੇਲੰਗਾਨਾ), ਪੀ ਵੀਰ ਸ਼ਿਵਾ, ਕਾਮਮ ਲੋਕੇਸ਼ ਅਤੇ ਕੇ ਰਾਹੁਲ ਨਾਇਡੂ (ਆਂਧਰਾ ਪ੍ਰਦੇਸ਼), ਪੁਲਕਿਤ ਗੋਇਲ (ਪੰਜਾਬ) ਅਤੇ ਗੁਰਮੀਤ ਸਿੰਘ (ਚੰਡੀਗੜ੍ਹ) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੇ. ਈ. ਈ. ਮੇਨ ਪ੍ਰੀਖਿਆ ਲਈ 7.8 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਸਾਲ ਤੋਂ ਸੰਯੁਕਤ ਪ੍ਰਵੇਸ਼ ਪ੍ਰੀਖਿਆ 4 ਵਾਰ ਆਯੋਜਤ ਕੀਤੀ ਗਈ, ਤਾਂ ਕਿ ਵਿਦਿਆਰਥੀਆਂ ਨੂੰ ਅਪਣੇ ਸਕੋਰ ’ਚ ਸੁਧਾਰ ਕਰਨ ਦਾ ਮੌਕਾ ਮਿਲ ਸਕੇ। ਪਹਿਲਾ ਪੜਾਅ ਫ਼ਰਵਰੀ ’ਚ ਅਤੇ ਦੂਜਾ ਮਾਰਚ ’ਚ ਆਯੋਜਤ ਕੀਤਾ ਗਿਆ ਸੀ।     (ਏਜੰਸੀ)