ਮੋਦੀ ਦੀ ਨਵੀਂ ਰਿਹਾਇਸ਼ ਲਈ ਹਟਾਏ ਰਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਦਫ਼ਤਰ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਦੀ ਨਵੀਂ ਰਿਹਾਇਸ਼ ਲਈ ਹਟਾਏ ਰਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਦਫ਼ਤਰ

image

ਨਵੀਂ ਦਿੱਲੀ, 15 ਸਤੰਬਰ : ਸੈਂਟਰਲ ਵਿਸਟਾ ਪ੍ਰਾਜੈਕਟ ਦੇ ਤਹਿਤ ਇਕ ਨਵੀਂ ਸੰਸਦ ਇਮਾਰਤ ਅਤੇ ਇਕ ਨਵਾਂ ਰਿਹਾਇਸ਼ੀ ਕੰਪਲੈਕਸ ਬਣਾਇਆ ਜਾ ਰਿਹਾ ਹੈ। ਇਸ ਵਿਚ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਦੇ ਨਿਵਾਸ ਦੇ ਨਾਲ-ਨਾਲ ਮੰਤਰਾਲੇ ਦੇ ਦਫ਼ਤਰਾਂ ਲਈ ਕਈ ਨਵੀਆਂ ਦਫ਼ਤਰੀ ਇਮਾਰਤਾਂ ਅਤੇ ਕੇਂਦਰੀ ਸਕੱਤਰੇਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਡਲਹੌਜੀ ਰੋਡ ਸਥਿਤ ਰਖਿਆ ਮੰਤਰਾਲੇ (ਐਮਓਡੀ) ਨਾਲ ਸਬੰਧਤ ਕਈ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ ਅਤੇ ਦਫ਼ਤਰ ਬਣਾਉਣ ਲਈ 700 ਤੋਂ ਵੱਧ ਦਫ਼ਤਰ ਉਥੋਂ ਹਟਾ ਦਿਤੇ ਜਾਣਗੇ। ਮੀਡੀਆ ਰਿਪੋਰਟ ਅਨੁਸਾਰ, ਮੰਤਰਾਲੇ ਦੇ ਲਗਭਗ 7000 ਅਧਿਕਾਰੀਆਂ ਦੇ ਨਵੇਂ ਦਫ਼ਤਰ ਹੁਣ ਕੇਂਦਰੀ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਅਤੇ ਚਾਣਕਯਪੁਰੀ ਦੇ ਕੋਲ ਅਫ਼ਰੀਕਾ ਐਵੇਨਿਊ ਵਿਚ ਤਬਦੀਲ ਕੀਤੇ ਜਾਣਗੇ।
ਰੀਪੋਰਟ ਅਨੁਸਾਰ ਰਖਿਆ ਮੰਤਰਾਲੇ ਦੇ ਦਫ਼ਤਰ ਨੂੰ ਹਟਾਏ ਜਾਣ ਕਾਰਨ ਸਾਊਥ ਬਲਾਕ ਦੇ ਨੇੜੇ 50 ਏਕੜ ਤੋਂ ਵੱਧ ਜ਼ਮੀਨ ਖ਼ਾਲੀ ਹੋ ਗਈ ਹੈ। ਇਸਦੀ ਵਰਤੋਂ ਸੈਂਟਰਲ ਵਿਸਟਾ ਪ੍ਰਾਜੈਕਟ ਦੇ ‘ਐਗਜੀਕਿਊਟਿਵ ਐਨਕਲੇਵ’ ਨੂੰ ਵਿਕਸਤ ਕਰਨ ਲਈ ਕੀਤੀ ਜਾਵੇਗੀ। ਨਵੇਂ ਕਾਰਜਕਾਰੀ ਐਨਕਲੇਵ ਵਿਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਇਲਾਵਾ, ਕੈਬਨਿਟ ਸਕੱਤਰੇਤ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਹੋਣਗੇ।
ਇਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ, ਡਲਹੌਜੀ ਰੋਡ ਦੇ ਆਲੇ ਦੁਆਲੇ ਸਥਿਤ ਸਾਰੇ ਦਫ਼ਤਰ ਅਗਲੇ ਦੋ ਮਹੀਨਿਆਂ ਵਿਚ ਖ਼ਾਲੀ ਕਰ ਦਿਤੇ ਜਾਣਗੇ ਅਤੇ ਨਵੇਂ ਦਫ਼ਤਰ ਸਥਾਈ ਹੋਣਗੇ। ਅਧਿਕਾਰੀ ਨੇ ਦਸਿਆ ਕਿ 27 ਵੱਖ -ਵੱਖ ਅਦਾਰਿਆਂ ਨਾਲ ਸਬੰਧਤ 7,000 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਹ ਅਧਿਕਾਰੀ ਰਖਿਆ ਮੰਤਰਾਲੇ, ਸੇਵਾ ਮੁੱਖ ਦਫ਼ਤਰ ਅਤੇ ਹੋਰ ਅਧੀਨ ਦਫ਼ਤਰਾਂ ਨਾਲ ਜੁੜੇ ਹੋਏ ਹਨ। ਨਵੀਂ ਇਮਾਰਤ ਵਿਚ ਆਧੁਨਿਕ ਸਹੂਲਤਾਂ, ਸੰਪਰਕ ਅਤੇ ਕੰਟੀਨ, ਬੈਂਕ ਆਦਿ ਵਰਗੀਆਂ ਭਲਾਈ ਸਹੂਲਤਾਂ ਵੀ ਹੋਣਗੀਆਂ। (ਏਜੰਸੀ)