ਪੰਜਾਬ ’ਚ ਹਾਈ ਅਲਰਟ ਮਗਰੋਂ ਚੰਡੀਗੜ੍ਹ ’ਚ ਧਾਰਾ 144 ਲਾਗੂ, ਡਰੋਨ ਉਡਾਉਣ ’ਤੇ ਵੀ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਇਸ ਦੇ ਨਾਲ ਹੀ, ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਆਦੇਸ਼ ਜਾਰੀ ਕੀਤੇ ਗਏ ਹਨ।

Chandigarh Administration

 

ਚੰਡੀਗੜ੍ਹ: ਪੰਜਾਬ ਨੇ ਪਿਛਲੇ ਮਹੀਨੇ IED ਟਿਫਿਨ ਬੰਬ (Tiffin Bomb) ਨਾਲ ਤੇਲ ਦੇ ਟੈਂਕਰ ਨੂੰ ਉਡਾਉਣ ਦੇ ਮਾਮਲੇ ਵਿਚ ISI ਸਮਰਥਤ ਅੱਤਵਾਦੀ ਮੋਡੀਊਲ ਦੇ 4 ਮੈਂਬਰਾਂ ਦੀ ਗ੍ਰਿਫ਼ਤਾਰੀ ਦੇ ਨਾਲ ਹਾਈ ਅਲਰਟ (High Alert) ਜਾਰੀ ਕੀਤਾ ਹੈ। ਹੁਣ ਇਸ ਤੋਂ ਬਾਅਦ ਚੰਡੀਗੜ੍ਹ ਵਿਚ ਵੀ ਧਾਰਾ 144 (Section 144) ਲਾਗੂ ਕਰ ਦਿੱਤੀ ਗਈ ਹੈ। ਡੀਸੀ ਮਨਦੀਪ ਸਿੰਘ ਬਰਾੜ ਦੇ ਆਦੇਸ਼ਾਂ ਅਨੁਸਾਰ ਕੋਈ ਵੀ ਸੰਸਥਾ ਜਾਂ ਯੂਨੀਅਨ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਧਰਨੇ-ਪ੍ਰਦਰਸ਼ਨ ਨਹੀਂ ਕਰ ਸਕਣਗੀਆਂ। ਹਾਲਾਂਕਿ, ਪ੍ਰਦਰਸ਼ਨ, ਰੈਲੀ ਅਤੇ ਧਰਨੇ ਲਈ ਪ੍ਰਸ਼ਾਸਨ ਨੇ ਸੈਕਟਰ -25 ਰੈਲੀ ਗਰਾਂਡ ਦੀ ਜਗ੍ਹਾ ਨੂੰ ਯਕੀਨੀ ਬਣਾਇਆ ਹੈ, ਪਰ ਇੱਥੇ ਵੀ ਪ੍ਰਦਰਸ਼ਨ ਤੋਂ ਪਹਿਲਾਂ ਇਜਾਜ਼ਤ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ: NCRB Report: ਦੇਸ਼ ਵਿਚ ਔਰਤਾਂ ਤੇ ਬੱਚਿਆਂ ਖਿਲਾਫ਼ ਅਪਰਾਧ ਦੇ ਮਾਮਲਿਆਂ ਵਿਚ ਆਈ ਕਮੀ

ਪ੍ਰਸ਼ਾਸਨ (Chandigarh Administration) ਨੇ ਇਸ ਸਬੰਧ ਵਿਚ ਪਹਿਲਾਂ ਵੀ ਆਦੇਸ਼ ਜਾਰੀ ਕੀਤੇ ਸਨ। ਧਾਰਾ 144 ਦੇ ਤਹਿਤ, ਜੇਕਰ 5 ਜਾਂ ਇਸ ਤੋਂ ਵੱਧ ਲੋਕ ਸ਼ਹਿਰ ਵਿਚ ਕਿਸੇ ਜਨਤਕ ਸਥਾਨ 'ਤੇ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਦੇ ਹਨ, ਤਾਂ ਉਨ੍ਹਾਂ ਦੇ ਵਿਰੁੱਧ ਧਾਰਾ -144 ਦੀ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਦੇਸ਼ ਅਨੁਸਾਰ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਮਿਲ ਰਹੀ ਸੀ ਕਿ ਕੁਝ ਲੋਕ ਸ਼ਹਿਰ ਵਿਚ ਧਰਨਾ ਦੇ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਕਾਰਨ ਧਾਰਾ -144 ਲਗਾਈ ਗਈ ਹੈ। ਇਹ ਹੁਕਮ ਪੁਲਿਸ, ਅਰਧ ਸੈਨਿਕ ਅਤੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਦੌਰਾਨ ਲਾਗੂ ਨਹੀਂ ਹੋਣਗੇ। ਇਹ ਹੁਕਮ 18 ਸਤੰਬਰ ਤੋਂ ਲਾਗੂ ਹੋਣਗੇ ਅਤੇ 16 ਨਵੰਬਰ, 2021 ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ: ਸਾਲ 2020 ਵਿੱਚ 11.8% ਵਧੇ ਸਾਈਬਰ ਅਪਰਾਧ, ਉੱਤਰ ਪ੍ਰਦੇਸ਼ ਵਿੱਚ ਜ਼ਿਆਦਾ ਮਾਮਲੇ

ਇਸ ਦੇ ਨਾਲ ਹੀ, ਔਰਤਾਂ ਦੀ ਸੁਰੱਖਿਆ (Women Safety) ਨੂੰ ਧਿਆਨ ਵਿਚ ਰੱਖਦੇ ਹੋਏ, ਡੀਸੀ ਨੇ ਆਦੇਸ਼ ਦਿੱਤਾ ਹੈ ਕਿ ਜਿਹੜੀਆਂ ਕੰਪਨੀਆਂ ਰਾਤ ਦੇ ਸਮੇਂ ਪਿਕ ਐਂਡ ਡ੍ਰੌਪ (Pick and Drop) ਦੀ ਸਹੂਲਤ ਪ੍ਰਦਾਨ ਕਰਦੀਆਂ ਹਨ, ਉਹ ਆਪਣੇ ਕੈਬ ਡਰਾਈਵਰਾਂ ਅਤੇ ਹੋਰ ਕੰਟਰੈਕਟ ਸਟਾਫ਼ ਦਾ ਪੂਰਾ ਰਿਕਾਰਡ ਰੱਖਣ, ਤਾਂ ਜੋ ਪੁਲਿਸ ਕਿਸੇ ਵੀ ਸਮੇਂ ਇਸ ਰਿਕਾਰਡ ਦੀ ਜਾਂਚ ਕਰ ਸਕਦੇ ਹੋ। ਇਹ ਹੁਕਮ 19 ਸਤੰਬਰ ਤੋਂ 17 ਨਵੰਬਰ 2021 ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ: ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਝੂਠਾ ਪੱਤਰ ਵਾਇਰਲ

ਇਸ ਤੋਂ ਇਲਾਵਾ, ਚੰਡੀਗੜ੍ਹ ਵਿਚ ਡਰੋਨ ਉਡਾਉਣ 'ਤੇ ਵੀ ਪਾਬੰਦੀ (Drones also Banned) ਲਗਾ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹੀਆਂ ਚੀਜ਼ਾਂ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਆਦੇਸ਼ ਵਿਚ ਲਿਖਿਆ ਗਿਆ ਹੈ ਕਿ ਲੋਕ ਡਰੋਨ ਦੀ ਗਲਤ ਤਰੀਕੇ ਨਾਲ ਵਰਤੋਂ ਕਰ ਸਕਦੇ ਹਨ। ਇਹ ਪਾਬੰਦੀ 19 ਸਤੰਬਰ ਤੋਂ ਲਾਗੂ ਹੋਵੇਗੀ ਅਤੇ 17 ਨਵੰਬਰ, 2021 ਤੱਕ ਲਾਗੂ ਰਹੇਗੀ, ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਇਵੈਂਟ ਵਿਚ ਡਰੋਨ ਨਹੀਂ ਉਡਾਇਆ ਜਾਵੇਗਾ। ਹਾਲਾਂਕਿ, ਇਹ ਆਦੇਸ਼ ਪੁਲਿਸ ਕਰਮਚਾਰੀਆਂ ਅਤੇ ਹੋਰ ਸਰਕਾਰੀ ਏਜੰਸੀਆਂ 'ਤੇ ਲਾਗੂ ਨਹੀਂ ਹੋਣਗੇ ਜੇਕਰ ਉਹ ਆਪਣੀਆਂ ਡਿਊਟੀਆਂ ਦੇ ਸੰਬੰਧ ਵਿਚ ਡਰੋਨ ਉਡਾ ਰਹੇ ਹਨ। ਇਸ ਤੋਂ ਇਲਾਵਾ, ਸਮਾਜਿਕ ਇਵੈਂਟਸ ਵਿਚ ਫੋਟੋਗ੍ਰਾਫੀ ਲਈ ਡਰੋਨ ਦੀ ਵਰਤੋਂ ਪਹਿਲਾਂ ਇਜਾਜ਼ਤ ਲੈ ਕੇ ਕੀਤੀ ਜਾ ਸਕਦੀ ਹੈ।