ਅਨਮੋਲ ਗਗਨ ਮਾਨ ਵਲੋਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਪੰਜਾਬ ਆਉਣ ਦਾ ਸੱਦਾ

ਏਜੰਸੀ

ਖ਼ਬਰਾਂ, ਪੰਜਾਬ

ਅਨਮੋਲ ਗਗਨ ਮਾਨ ਵਲੋਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਪੰਜਾਬ ਆਉਣ ਦਾ ਸੱਦਾ

image

ਚੰਡੀਗੜ੍ਹ, 15 ਸਤੰਬਰ (ਝਾਂਮਪੁਰ) : ਪੰਜਾਬ ਦਾ ਦੌਰਾ ਕਰੋ, ਤੁਸੀਂ ਦੇਖੋਗੇ ਕਿ ਪੰਜਾਬ ਦਾ ਅਮੀਰ ਵਿਰਸਾ, ਸਭਿਆਚਾਰ ਅਤੇ ਲੋਕਾਂ ਦਾ ਵਿਸਾਲ ਦਿਲ ਉਨ੍ਹਾਂ ਦੇ ਪਕਵਾਨਾਂ ਵਾਂਗ ਹੀ ਅਸਲੀ ਹੈ | ਤੁਸੀਂ ਪੰਜਾਬ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸਵ-ਵਿਆਪੀ ਭਾਈਚਾਰੇ ਦਾ ਸਬਕ ਸਿੱਖਦੇ ਹੋ | ਪੰਜਾਬ ਦੇ ਵਿਸ਼ੇਸ ਇਤਿਹਾਸਕ ਸਥਾਨ ਜਲਿ੍ਹਆਂਵਾਲਾ ਬਾਗ 'ਤੇ ਅੱਖਾਂ ਚੰਗੀ ਤਰ੍ਹਾਂ ਲੱਗਦੀਆਂ ਹਨ,ਜਦੋਂ ਕਿ ਇਸ ਦੇ ਮਹਿਲ ਅਤੇ ਅਜਾਇਬ ਘਰ ਇਸਦੀ ਪੁਰਾਣੀ ਸਾਨ ਨੂੰ  ਦਰਸਾਉਂਦੇ ਹਨ | ਪੰਜਾਬ ਵਿਚ ਇਕ ਯਾਤਰਾ ਦਾ ਅਨੁਭਵ ਸਭਿਆਚਾਰ, ਵਿਰਾਸਤ, ਇਤਿਹਾਸ ਅਤੇ ਲੋਕਾਂ ਦਾ ਆਪਸੀ ਪਿਆਰ ਹੀ ਸਭ ਨੂੰ  ਪੰਜਾਬ ਵੱਲ ਖਿਚਦਾ ਹੈ | ਇਹ ਵਿਚਾਰ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਨੇ ਮੁੰਬਈ ਵਿਖੇ ਦੇਸ-ਵਿਦੇਸ ਦੇ ਸੈਰ-ਸਪਾਟਾ ਹੋਈ ਇੱਕ ਈਵੈਂਟ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਦੇਸ-ਵਿਦੇਸ ਦੇ ਸੈਲਾਨੀਆਂ ਨੂੰ  ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਹੇ | ਕੈਬਨਿਟ ਮੰਤਰੀ ਨੇ ਮੁੰਬਈ ਵਿਖੇ ਦੇਸ-ਵਿਦੇਸ ਦੇ ਸੈਰ-ਸਪਾਟਾ ਈਵੈਂਟ ਵਿੱਚ ਕਿਹਾ ਹੈ ਕਿ ਪੰਜਾਬ ਦਾ ਅਮੀਰ ਵਿਰਸਾ, ਜੀਵਨ ਸੈਲੀ ਤੇ ਵਾਤਾਵਰਣ ਯਕੀਨੀ ਤੌਰ 'ਤੇ ਸੈਲਾਨੀਆਂ ਲਈ ਸਕੂਨ ਦਾ ਸੋਮਾ ਸਾਬਿਤ ਹੋਵੇਗਾ | ਉਨ੍ਹਾਂ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਸੂਬੇ ਨੂੰ  ਟੂਰਿਜ਼ਮ ਹੱਬ ਬਣਾਉਣ ਅਤੇ ਇਸ ਨੂੰ  ਹੋਰ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ |