ਪੀਜੀਆਈ ਦੇ ਇਤਿਹਾਸ ਵਿਚ ਪਹਿਲੀ ਵਾਰ 10 ਕਰੋੜ ਰੁਪਏ ਦਾ 'ਗੁਪਤ ਦਾਨ'

ਏਜੰਸੀ

ਖ਼ਬਰਾਂ, ਪੰਜਾਬ

ਪੀਜੀਆਈ ਦੇ ਇਤਿਹਾਸ ਵਿਚ ਪਹਿਲੀ ਵਾਰ 10 ਕਰੋੜ ਰੁਪਏ ਦਾ 'ਗੁਪਤ ਦਾਨ'

image


ਪੀ.ਜੀ.ਆਈ. ਵਿਚ ਐਚ.ਓ.ਡੀ. ਰਹਿ ਚੁੱਕੇ ਡਾਕਟਰ ਦਾ ਸ਼ਲਾਘਾਯੋਗ ਉਪਰਾਲਾ


ਚੰਡੀਗੜ੍ਹ, 15 ਸਤੰਬਰ (ਸਸਸ): ਪੀਜੀਆਈ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਨੇ 10 ਕਰੋੜ ਰੁਪਏ ਦਾ ਗੁਪਤਦਾਨ ਕੀਤਾ ਹੈ | ਇਹ ਦਾਨ ਪੀਜੀਆਈ ਵਿਚ ਐਚਓਡੀ ਰਹਿ ਚੁੱਕੇ ਡਾਕਟਰ ਵਲੋਂ ਦਿਤਾ ਗਿਆ ਹੈ | ਦਰਅਸਲ ਹਾਲ ਹੀ ਵਿਚ ਇਸ ਡਾਕਟਰ ਦੀ ਭਤੀਜੀ ਦਾ ਕਿਡਨੀ ਟਰਾਂਸਪਲਾਂਟ ਹੋਇਆ, ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਦੀ ਤਕਲੀਫ਼ ਨੂੰ  ਦੇਖਦਿਆਂ ਇਹ ਉਪਰਾਲਾ ਕਰਨ ਦਾ ਫ਼ੈਸਲਾ ਲਿਆ | ਡਾਕਟਰ ਦੀ 27 ਸਾਲਾ ਭਤੀਜੀ ਦੇ ਗੁਰਦੇ ਫ਼ੇਲ੍ਹ ਹੋ ਗਏ ਹਨ, ਇਸ ਦੇ ਚਲਦਿਆਂ ਉਨ੍ਹਾਂ ਦਾ ਰੀਨਲ ਟਰਾਂਸਪਲਾਂਟ ਕੀਤਾ ਗਿਆ | ਡਾਕਟਰ ਨੇ ਇਹ ਰਾਸ਼ੀ ਪੀਜੀਆਈ ਦੇ ਰੀਨਲ ਟਰਾਂਸਪਲਾਂਟ ਵਿਭਾਗ ਨੂੰ  ਦਿਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੇ | ਪਹਿਲੀ ਵਾਰ ਕਿਸੇ ਨੇ ਪੀਜੀਆਈ ਨੂੰ  ਇੰਨੀ ਵੱਡੀ ਰਾਸ਼ੀ ਦਿਤੀ ਹੈ | ਇਸ ਤੋਂ ਪਹਿਲਾਂ ਵਿਅਕਤੀਗਤ ਸ਼੍ਰੇਣੀ ਵਿਚ ਐਚਕੇ ਦਾਸ ਜੋੜੇ
ਨੇ 2020 ਵਿਚ 50 ਲੱਖ ਰੁਪਏ ਦਾਨ ਕੀਤੇ ਸਨ |
ਇਕ ਮਰੀਜ਼ ਦੇ ਕਿਡਨੀ ਟਰਾਂਸਪਲਾਂਟ ਲਈ ਲਗਭਗ ਢਾਈ ਲੱਖ ਰੁਪਏ ਦਾ ਖ਼ਰਚ ਆਉਂਦਾ ਹੈ | ਦਾਨ ਕੀਤੀ ਗਈ 10 ਕਰੋੜ ਰੁਪਏ ਦੀ ਰਾਸ਼ੀ ਨਾਲ 450 ਮਰੀਜ਼ਾਂ ਦਾ ਕਿਡਨੀ ਟਰਾਂਸਪਲਾਂਟ ਹੋ ਸਕਦਾ ਹੈ | ਪੀਜੀਆਈ ਦੇ ਪੁਅਰ ਫ਼ਰੀ ਫ਼ੰਡ ਵਿਚ ਗ਼ਰੀਬ ਮਰੀਜ਼ਾਂ ਦੇ ਇਲਾਜ ਲਈ ਆਨਲਾਈਨ ਮਦਦ ਵੀ ਕੀਤੀ ਜਾਂਦੀ ਹੈ ਪਰ 60 ਸਾਲ ਦੇ ਪੀਜੀਆਈ ਦੇ ਇਤਿਹਾਸ ਵਿਚ ਇੰਨੀ ਵੱਡੀ ਰਾਸ਼ੀ ਕਦੀ ਨਹੀਂ ਆਈ | ਪੀਜੀਆਈ ਦੇ ਪੁਅਰ ਫ਼ਰੀ ਫ਼ੰਡ ਵਿਚ 2017-28 ਤੋਂ ਬਾਅਦ ਸਾਲਾਨਾ ਕਰੀਬ ਸਵਾ 2 ਕਰੋੜ ਰੁਪਏ ਦਾਨ ਆਉਂਦਾ ਹੈ | 2021-22 ਵਿਚ 2.31 ਕਰੋੜ ਰੁਪਏ ਦਾਨ ਆਇਆ | ਇਸ ਦੀ ਮਦਦ ਨਾਲ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਹੁੰਦਾ ਹੈ |