ਬਠਿੰਡਾ 'ਚ ਹੋਮਗਾਰਡ ਦਾ ਪੁੱਤ ਬਣਿਆ ਸਬ-ਇੰਸਪੈਕਟਰ, ਪਿਤਾ ਨੂੰ ਮਾਰਿਆ ਸਲਿਊਟ 

ਏਜੰਸੀ

ਖ਼ਬਰਾਂ, ਪੰਜਾਬ

ਜਗਪ੍ਰੀਤ ਨੇ ਕਿਹਾ- ਪਿਤਾ ਤੋਂ ਬਿਨ੍ਹਾਂ ਇਹ ਸੰਭਵ ਨਹੀਂ ਸੀ

In Bathinda, the son of a home guard became a sub-inspector

ਬਠਿੰਡਾ - ਬਠਿੰਡਾ ਦੇ ਗਿੱਦੜਬਾਹਾ ਵਿਚ ਇੱਕ ਹੋਮ ਗਾਰਡ ਜਵਾਨ ਦਾ ਪੁੱਤਰ ਸਬ ਇੰਸਪੈਕਟਰ ਬਣ ਕੇ ਘਰ ਪਰਤਿਆ। ਵਾਪਸ ਆਉਂਦੇ ਹੀ ਪੁੱਤਰ ਨੇ ਸਭ ਤੋਂ ਪਹਿਲਾਂ ਆਪਣੇ ਹੋਮਗਾਰਡ ਪਿਤਾ ਨੂੰ ਸੈਲਿਊਟ ਮਾਰਿਆ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਹੋਮਗਾਰਡ ਪਿਤਾ ਅਫਸਰ ਪੁੱਤਰ ਨੂੰ ਜੱਫੀ ਪਾ ਕੇ ਮਿਲਿਆ।ਜਸਪਾਲ ਸਿੰਘ ਨੇ ਕਿਹਾ ਕਿ ਮੈਂ ਆਪਣੇ ਸਪੁੱਤਰ ਜਗਪ੍ਰੀਤ ਸਿੰਘ ਨੂੰ ਇਮਾਨਦਾਰੀ ਦੇ ਮਾਰਗ 'ਤੇ ਚੱਲਣ ਦੀ ਗੱਲ ਕਹਾਂਗਾ। ਜਦੋਂ ਕਿ ਜਗਪ੍ਰੀਤ ਨੇ ਕਿਹਾ ਕਿ ਉਸ ਦੇ ਪਿਤਾ ਤੋਂ ਬਿਨਾਂ ਇੱਥੇ ਪਹੁੰਚਣਾ ਸੰਭਵ ਨਹੀਂ ਸੀ।  ਜਗਪ੍ਰੀਤ ਨੇ ਕਿਹਾ ਕਿ ਉਹ ਆਪ ਵੀ ਇਮਾਨਦਾਰੀ ਨਾਲ ਅਫਸਰ ਬਣਿਆ ਹੈ ਇਸ ਲਈ ਉਹ ਨਾ ਤਾਂ ਕਿਸੇ ਤੋਂ ਰਿਸ਼ਵਤ ਲਵੇਗਾ ਤੇ ਨਾ ਹੀ ਕਿਸੇ ਦੀ ਸਿਫਾਰਿਸ਼ ਸੁਣੇਗੀ ਜੋ ਵੀ ਗਲਤ ਕੰਮ ਕਰੇਗਾ ਜਾਂ ਫਿਰ ਰਿਸ਼ਵਤ ਲਵੇਗਾ, ਉਸ ਨੂੰ ਸਿੱਧਾ ਜੇਲ੍ਹ ਭੇਜਿਆ ਜਾਵੇਗਾ ਤੇ ਕਾਰਵਾਈ ਹੋਵੇਗੀ। 

ਗਿੱਦੜਬਾਹਾ ਦਾ ਰਹਿਣ ਵਾਲਾ ਹੋਮਗਾਰਡ ਜਸਪਾਲ ਸਿੰਘ ਸਾਲ 1988 ਵਿਚ ਭਰਤੀ ਹੋਇਆ ਸੀ। ਜਦੋਂ ਉਸ ਦੀ ਤਨਖ਼ਾਹ ਸਿਰਫ਼ 400 ਰੁਪਏ ਮਹੀਨਾ ਸੀ। ਪਰ ਫਿਰ ਵੀ ਪੈਸਾ ਬੱਚਿਆਂ ਦੀ ਪੜ੍ਹਾਈ ਵਿਚ ਅੜਿੱਕਾ ਨਹੀਂ ਬਣਿਆ। ਉਸ ਨੇ ਆਪਣੇ ਪੁੱਤਰਾਂ ਅਤੇ ਦੋਹਾਂ ਧੀਆਂ ਨੂੰ ਪੜ੍ਹਾਇਆ। ਜਿਸ ਵਿਚ ਵੱਡਾ ਪੁੱਤਰ ਹੁਣ ਸਬ-ਇੰਸਪੈਕਟਰ ਬਣ ਗਿਆ ਹੈ। ਇਸ ਕਾਰਨ ਪੂਰੇ ਘਰ 'ਚ ਖੁਸ਼ੀ ਦਾ ਮਾਹੌਲ ਹੈ।  

ਅੱਜ ਵੀ ਜਸਪਾਲ ਸਿੰਘ ਆਪਣੇ ਸਾਈਕਲ ’ਤੇ ਕੰਮ ’ਤੇ ਜਾਂਦਾ ਹੈ। ਜਸਪਾਲ ਨੇ ਕਿਹਾ ਕਿ ਮੇਰੀ ਇਮਾਨਦਾਰੀ ਦਾ ਨਤੀਜਾ ਹੈ ਕਿ ਅੱਜ ਮੇਰਾ ਬੇਟਾ ਅਫ਼ਸਰ ਬਣ ਗਿਆ ਹੈ। ਉਸ ਨੇ ਅੱਜ ਤੱਕ ਦੇ ਆਪਣੇ ਸਾਰੇ ਅਫਸਰਾਂ ਨੂੰ ਸਲਾਮ ਕੀਤਾ। ਜਸਪਾਲ ਨੇ ਕਿਹਾ ਕਿ ਅੱਜ ਜਦੋਂ ਉਸ ਦੇ  ਪੁੱਤਰ ਨੇ ਸਲਾਮ ਕੀਤਾ ਤਾਂ ਉਸ ਦੀ ਛਾਤੀ ਚੌੜੀ ਹੋ ਗਈ। ਸ਼ੁਰੂ ਤੋਂ ਹੀ ਬੇਟੇ ਨੂੰ ਵੱਡਾ ਅਫਸਰ ਬਣਾਉਣ ਦੀ ਦਿਲੀ ਇੱਛਾ ਸੀ। ਅੱਜ ਮੇਰੀ ਇੱਛਾ ਪੂਰੀ ਹੋ ਗਈ।