Mohali News : ਗੁਰਦੁਆਰਾ ਬੋਰਡ ਚੋਣਾਂ ਸਬੰਧੀ ਫਾਰਮ ਭਰਨ ਦੀ ਆਖਰੀ ਮਿਤੀ 31 ਅਕਤੂਬਰ ਤੱਕ ਵਧਾਈ
ਵੋਟਰ ਫਾਰਮ ਦੀ ਅੰਤਿਮ ਤਾਰੀਖ ਮਿਤੀ 15.09.24 ਤੋਂ ਵਧਾ ਕੇ 31.10.24 ਕਰ ਦਿੱਤੀ ਗਈ
 Deputy Commissioner Ashika Jain
 		 		Mohali News : ਕਮਿਸ਼ਨਰ ਗੁਰਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰੁਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਮਿਤੀ 21, ਅਕਤੂਬਰ, 2023 ਤੋਂ ਚੱਲ ਰਹੇ ਵੋਟਰ ਫਾਰਮ ਦੀ ਅੰਤਿਮ ਤਾਰੀਖ ਮਿਤੀ 15.09.24 ਤੋਂ ਵਧਾ ਕੇ 31.10.24 ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਪੀਲ ਕੀਤੀ ਕਿ ਜਿਨ੍ਹਾਂ ਨੇ ਹੁਣ ਤੱਕ ਵੋਟ ਬਣਾਉਣ ਲਈ ਫਾਰਮ ਨਹੀਂ ਭਰੇ, ਉਹ ਆਪਣੇ ਫਾਰਮ ਮਿਤੀ 31.10.24 ਤੱਕ ਰਿਵਾਇਜਿੰਗ ਅਥਾਰਟੀ ਅਫ਼ਸਰਾਂ (ਐਸ ਡੀ ਐਮਜ਼) ਕੋਲ ਜਾ ਕੇ ਭਰ ਸਕਦੇ ਹਨ।