ਮਹਾਰਾਣੀ ਪਰਨੀਤ ਕੌਰ ਤੇ ਕੇਂਦਰੀ ਰਾਜ ਮੰਤਰੀ ਰੱਖਸ਼ਾ ਨਿਖਿਲ ਖੜਸੇ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਦਿੱਤਾ ਭਰੋਸਾ
Maharani Preneet Kaur and Union Minister of State for Rakhsha Nikhil Khadse visited flood-affected villages
ਸਨੌਰ: ਹਲਕਾ ਸਨੌਰ ਦੇ ਹੜ੍ਹ ਪੀੜਤ ਪਿੰਡ ਦੁਧਨ ਗੁੱਜਰਾਂ, ਬੁਧਮੋਰ, ਜੁਲਾਹਖੇੜੀ ਵਿੱਚ ਕੇਂਦਰੀ ਰਾਜ ਮੰਤਰੀ ਰੱਖਸ਼ਾ ਨਿਖਿਲ ਖੜਸੇ ਅਤੇ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਦੌਰਾ ਕੀਤਾ। ਉਨ੍ਹਾਂ ਨਾਲ ਹਲਕਾ ਸਨੌਰ ਤੋਂ ਭਾਜਪਾ ਇੰਚਾਰਜ ਸਰਦਾਰ ਬਿਕਰਮਜੀਤ, ਇੰਦਰ ਸਿੰਘ ਚਹਿਲ, ਜ਼ਿਲਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਰਦਾਰ ਜਸਪਾਲ ਸਿੰਘ ਭੰਗੂ ਮੌਜੂਦ ਸਨ। ਦੌਰੇ ਦੌਰਾਨ ਉਨ੍ਹਾਂ ਨੇ ਹੜ੍ਹ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ।