ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮਨਾਇਆ ਸਾਥੀ ਦਾ ਜਨਮ ਦਿਨ
ਜਦੋਂ ਤਕ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀ ਲੈਂਦੀ ਉਨ੍ਹਾਂ ਦਾ ਸੰਘਰਸ਼ ਇਸੇ ਪ੍ਰਕਾਰ ਜਾਰੀ ਰਹੇਗਾ।
ਰੂਪਨਗਰ : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਧਰਨੇ ਜਾਰੀ ਹੈ। ਕਿਸਾਨ ਵਲੋਂ ਪੈਟਰੋਲ ਪੰਪ, ਸੜਕਾਂ, ਟੋਲ ਪਲਾਜ਼ਿਆਂ ਅਤੇ ਰੇਲ ਰੋਕੋ ਅੰਦੋਲਨ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸੇ ਅੰਦੋਲਨ ਦੇ ਦੌਰਾਨ ਰੂਪਨਗਰ ਵਿਖੇ 7 ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਹਨ ਰੇਲ ਰੋਕੋ ਅੰਦੋਲਨ ਦੇ ਦੌਰਾਨ ਰੇਲ ਪਟੜੀ ਤੇ ਹੀ ਕਿਸਾਨ ਸਾਥੀ ਦਾ ਜਨਮ ਦਿਨ ਮਨਾਇਆ।
Farmers Protest
ਦੱਸ ਦੇਈਏ ਕਿ ਸਵਰਨ ਸਿੰਘ ਬੋਬੀ ਨਾਮ ਦੇ ਨੌਜਵਾਨ ਕਿਸਾਨ ਜੋ ਕੇ ਪਿੰਡ ਬਹਾਦਰਪੁਰ ਦਾ ਸਰਪੰਚ ਹੈ। ਜਿਸ ਦਾ ਜਨਮ ਦਿਨ ਰੇਲ ਦੀ ਪਟੜੀ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ ਗਏ। ਇਸ ਤੋਂ ਬਾਅਦ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਵੀ ਤੇ ਕਿਹਾ ਕਿ ਅਸੀਂ ਆਪਣੀ ਖੁਸ਼ੀ ਅਤੇ ਗ਼ਮੀ ਦੇ ਸਾਰੇ ਪ੍ਰੋਗਰਾਮ ਰੇਲ ਦੀ ਪਟੜੀ ਤੇ ਹੀ ਮਨਾਉਣਗੇ।
Farmers Protest
ਇਸ ਦੇ ਚਲਦੇ ਅੱਗੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀ ਲੈਂਦੀ ਉਨ੍ਹਾਂ ਦਾ ਸੰਘਰਸ਼ ਇਸੇ ਪ੍ਰਕਾਰ ਜਾਰੀ ਰਹੇਗਾ।