ਰੇਲਵੇ ਸਟੇਸ਼ਨ ਸੰਗਰੂਰ ਵਿਖੇ ਰੋਸ ਧਰਨੇ ਵਿਚ ਸ਼ਾਮਲ ਕਿਸਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਰੇਲਵੇ ਸਟੇਸ਼ਨ ਸੰਗਰੂਰ ਵਿਖੇ ਰੋਸ ਧਰਨੇ ਵਿਚ ਸ਼ਾਮਲ ਕਿਸਾਨ ਦੀ ਮੌਤ

image

ਸੰਗਰੂਰ, 15 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਸੰਗਰੂਰ ਰੇਲਵੇ ਸਟੇਸ਼ਨ ਤੇ ਰੋਸ ਧਰਨੇ ਦੌਰਾਨ ਇਕ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮ੍ਰਿਤਕ ਕਿਸਾਨ ਦਾ ਨਾਂ ਲਾਭ ਸਿੰਘ ਸੀ ਜਿਹੜਾ ਪਿੰਡ ਭੁੱਲਰਹੇੜੀ ਦਾ ਵਸਨੀਕ ਸੀ ਅਤੇ ਪਿਛਲੇ ਬਹੁਤ ਸਾਰੇ ਦਿਨਾਂ ਤੋਂ ਸੰਗਰੂਰ ਰੇਲਵੇ ਸਟੇਸ਼ਨ ਤੇ ਕਿਸਾਨ ਵਿਰੋਧੀ ਰੋਸ ਧਰਨੇ ਵਿਚ ਸਰਗਰਮ ਸੀ। ਦਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਰੇਲਵੇ ਸਟੇਸ਼ਨ ਸੰਗਰੂਰ ਅਤੇ ਜਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਸਰਗਰਮ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਵਲੋਂ ਸਵਰਗੀ ਲਾਭ ਸਿੰਘ ਭੁੱਲਰਹੇੜੀ ਦੀ ਮੌਤ ਤੇ ਜਿਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਥੇ ਉਨ੍ਹਾਂ ਵਲੋਂ ਕਿਸਾਨ ਧਰਨਿਆਂ

ਵਿਚ ਪਾਏ ਯੋਗਦਾਨ ਬਦਲੇ ਪ੍ਰਸ਼ੰਸਾ ਕੀਤੀ ਹੈ ਅਤੇ ਉਸ ਨੂੰ ਕਿਸਾਨ ਯੋਧੇ ਦੇ ਨਾਂ ਨਾਲ ਯਾਦ ਕੀਤਾ ਜਾ ਰਿਹਾ ਹੈ।