ਮਲਾਈ ਪਨੀਰ ਰੈਸਿਪੀ

ਏਜੰਸੀ

ਖ਼ਬਰਾਂ, ਪੰਜਾਬ

ਘਰ 'ਚ ਅਸਾਨੀ ਨਾਲ ਬਣਾਓ

Malai Paneer Recipe

200 ਗ੍ਰਾਮ ਪਨੀਰ
2 ਪਿਆਜ਼

3-4 ਟਮਾਟਰ
ਅਦਰਕ ਲਸਣ ਦਾ ਪੇਸਟ

2-3 ਹਰੀ ਮਿਰਚ
1/2 ਕੱਪ ਦਹੀਂ

1/2 ਕੱਪ ਕਰੀਮ 
10-15 ਕਾਜੂ

3-4 ਚੱਮਚ ਤੇਲ
ਲੂਣ

2 ਚੱਮਚ ਧਨੀਆ ਪਾਊਡਰ
1 ਚਮਚ ਲਾਲ ਮਿਰਚ ਪਾਊਡਰ

1/4 ਚਮਚ ਹਲਦੀ
1/2 ਚੱਮਚ ਜੀਰਾ ਪਾਊਡਰ

1/2 ਚੱਮਚ ਗਰਮ ਮਸਾਲਾ
1/2 ਕਸੂਰੀ ਮੇਥੀ

ਸਭ ਤੋਂ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਬਰੀਕ ਕੱਟ ਲਵੋ, ਇਸ ਨੂੰ ਕਾਜੂ , ਹਰੀ ਮਿਰਚ ਦੇ ਨਾਲ ਮਿਕਸ ਕਰ ਕੇ ਇਸ ਦਾ ਪੇਸਟ ਬਣਾ ਲਵੋ।  ਇਕ ਕੜਾਹੀ 'ਚ ਤੇਲ ਗਰਮ ਕਰ ਕੇ ਇਸ ਭੁੰਨੋ ਜਦ ਤੱਕ ਇਹ ਭੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਦਹੀਂ ਪਾ ਕੇ ਇਸ ਨੂੰ ਵੀ ਪਕਾਓ ਅਤੇ ਲਗਾਤਾਰ ਹਿਲਾਓ

ਦਹੀਂ ਦੇ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਇਸ ਵਿਚ ਮਲਾਈ ਪਾ ਕੇ ਇਸ ਨੂੰ ਫਿਰ ਘੱਟ ਅੱਗ 'ਤੇ ਪਕਾਓ। ਇਸ ਤੋਂ ਬਾਅਦ ਨਮਕ, ਲਾਲ ਮਿਰਚ, ਧਨੀਆ ਪਾਊਡਰ, ਹਲਦੀ, ਜੀਰਾ ਪਾਊਡਰ ਪਾਓ ਅਤੇ 2 ਮਿੰਟ ਤੱਕ ਪਕਾਓ। 

ਸਭ ਕੁੱਝ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਫਿਰ ਪਨੀਰ ਪਾਓ। ਇਸ ਨੂੰ ਢੱਕ ਦਿਓ ਅਤੇ 10 ਮਿੰਟ ਤੱਕ ਪੱਕਣ ਦਿਓ। ਫਿਰ ਕਸੂਰੀ ਮੇਥੀ ਤੇ ਗਰਮ ਮਸਾਲਾ ਪਾਓ ਅਤੇ 2-3 ਮਿੰਟ ਤੱਕ ਪਕਾਓ। ਤਾਜ਼ਾ ਕਰੀਮ ਦੇ ਨਾਲ ਗਾਰਨਿਸ਼ ਕਰੋ।