ਮੁੱਖ ਮੰਤਰੀ ਚੰਨੀ ਦੇ ਘਰ ਬਹਾਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੇ ਲਾਇਆ ਪੱਕਾ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੱਕਾ ਜਾਮ ਕਰਨ ਦੀ ਕਰ ਰਹੇ ਤਿਆਰੀ

Employees and pensioners

 

ਮੋਰਿੰਡਾ (ਅਮਨ) ਪੰਜਾਬ ਯੂ ਟੀ (UT) ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੱਜ ਯਾਨੀ ਕਿ 16 ਅਕਤੂਬਰ ਤੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਾਲੀ ਰਿਹਾਇਸ਼ ਵਿਖੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਸਰਕਾਰ ਨੇ ਸਾਡੇ ਨਾਲ ਝੂਠਾ ਵਾਅਦਾ ਕਰਕੇ ਇਨ੍ਹਾਂ ਸਮਾਂ ਲੰਘਾ ਦਿੱਤਾ ਇਸੇ ਕਰਕੇ ਸਾਨੂੰ ਹੁਣ ਇੱਥੇ ਪੱਕਾ ਮੋਰਚਾ ਲਾਉਣਾ ਪੈ ਰਿਹਾ ਹੈ।   

 

 ਹੋਰ ਵੀ ਪੜ੍ਹੋ:  ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕ 8 ਨਵਬੰਰ ਤੋਂ ਕਰ ਸਕਣਗੇ ਅਮਰੀਕਾ ਦੀ ਯਾਤਰਾ  

ਧਰਨੇ ਤੇ ਬੈਠੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਪੇਅ ਕਮਿਸ਼ਨ ਦੀ ਹੈ ਜਿਹੜੀ ਕਿ ਸਰਕਾਰ ਲਗਾਤਾਰ ਟਾਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਦੇਖ-ਰੇਖ 'ਚ ਦੇਣ ਲਈ ਕਿਹਾ ਸੀ, ਮੁਲਜ਼ਮਾਂ ਨੇ ਉਸ ਉੱਤੇ ਆਪਣੀ ਸਹਿਮਤੀ ਨਹੀਂ ਪ੍ਰਗਟਾਈ ਸੀ ਉਸ ਤੋਂ ਬਾਅਦ ਕਈ ਬੈਠਕਾਂ ਵੀ ਹੋਈਆਂ, ਪਰ ਕਿਤੇ ਜਾ ਕੇ ਸਮਝੌਤਾ ਬਣਿਆ ਪਰ ਹਾਲੇ ਤੱਕ ਵੀ 6ਵਾਂ ਪੇਅ ਕਮਿਸ਼ਨ ਲੱਖਾਂ ਮੁਲਾਜ਼ਮਾਂ ਨੂੰ ਨਹੀਂ ਮਿਲਿਆ, ਜਿਸ ਦੇ ਸਿੱਟੇ ਵਜੋਂ ਇੱਥੇ ਪੱਕਾ ਮੋਰਚਾ ਲਾਇਆ ਗਿਆ ਹੈ।  

 

 ਹੋਰ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕ 8 ਨਵਬੰਰ ਤੋਂ ਕਰ ਸਕਣਗੇ ਅਮਰੀਕਾ ਦੀ ਯਾਤਰਾ

 

ਉਹਨਾਂ ਕਿਹਾ ਕਿ ਸਾਡੀ ਕੋਈ ਵੀ ਮੰਗ ਅਜਿਹੀ ਨਹੀਂ ਹੈ ਜਿਹੜੀ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਚੋਣ ਮਨੋਰਥ ਵਿਚ ਦਰਜ ਨਾ ਕੀਤੀ ਹੋਵੇ।  ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਸਾਡੀ ਸਰਕਾਰ ਬਣਨ ਜਾਵੇਗੀ ਅਸੀਂ ਤੁਰੰਤ ਪੇਅ ਕਮਿਸ਼ਨ ਲਾਗੂ ਕਰ ਦੇਵਾਂਗੇ। ਪੇਅ ਕਮਿਸ਼ਨ ਪਿਛਲੇ ਸਾਢੇ 4 ਸਾਲਾਂ ਤੋਂ ਨਹੀਂ ਮਿਲਿਆ। ਅਸੀਂ ਲਗਾਤਾਰ ਆਪਣੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਦੇ ਰਹੇ। ਸਰਕਾਰ ਨੇ ਕਿਹਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਉਸ ਤੇ ਵੀ ਸਰਕਾਰ ਨੇ ਹਜੇ ਤੱਕ ਚੁੱਪ ਵੱਟੀ ਹੋਈ ਹੈ।

 

 

 ਹੋਰ ਵੀ ਪੜ੍ਹੋ: ਮੂਰਤੀ ਵਿਸਰਜਨ ਦੌਰਾਨ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡੁੱਬਣ ਕਾਰਨ 5 ਲੋਕਾਂ ਦੀ ਹੋਈ ਮੌਤ

 ਉਸ ਤੋਂ ਇਲਾਵਾ ਇਹਨਾਂ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤੀ  ਸੀ  ਉਹ ਹਜੇ ਤੱਕ ਸਰਕਾਰ ਨਿਭਾ ਨਾ ਸਕੀ।  ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਬਣੇ ਨੂੰ ਇਕ ਮਹੀਨਾ ਹੋ ਗਿਆ ਪਰ ਹਜੇ ਤੱਕ ਸਰਕਾਰ ਅਜਿਹਾ ਫੈਸਲਾ ਨਹੀ ਕਰ ਸਕੀ ਜੋ  ਲੋਕਾਂ ਦਾ ਢਿੱਡ ਭਰ ਸਕੇ। ਲੋਕਾਂ ਨੂੰ ਰੁਜ਼ਗਾਰ ਦਿੰਦੀ ਹੋਵੇ। ਉਹਨਾਂ ਕਿਹਾ ਕਿ ਪਹਿਲਾਂ ਅਸੀਂ 2 ਤਾਰੀਕ ਨੂੰ ਪੱਕਾ ਮੋਰਚਾ ਲਾਉਣਾ ਸੀ ਪਰ ਉਦੋਂ ਪ੍ਰਸ਼ਾਸਨ ਨੇ ਇਹ ਕਹਿ ਦਿੱਤਾ ਸੀ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਵਾਂਗੇ ਪਰ ਮੀਟਿੰਗ ਵਿਚ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ।  

 

 

 ਹੋਰ ਵੀ ਪੜ੍ਹੋ: ਜਸ਼ਪੁਰ ਘਟਨਾ: ਮ੍ਰਿਤਕਾਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ ਛੱਤੀਸਗੜ੍ਹ ਸਰਕਾਰ

ਉਹਨਾਂ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਅੱਜ ਧਾਰ ਕੇ ਆਏ ਹਨ ਕਿ ਅਸੀਂ ਅੱਜ ਰੈਲੀ ਕਰਨੀ ਹੈ। ਰੈਲੀ ਕਰਨ ਤੋਂ ਬਾਅਦ ਵੀ ਜੇ ਸਰਕਾਰ ਨੇ ਮੀਟਿੰਗ ਨਹੀਂ ਕੀਤੀ ਤਾਂ ਜਾਮ ਵੀ ਲੱਗ ਸਕਦਾ ਜੇ ਉਸ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕਦੀ ਤਾਂ ਫਿਰ ਪੱਕਾ ਮੋਰਚਾ  ਚੱਲੇਗਾ। 

 

 

 ਹੋਰ ਵੀ ਪੜ੍ਹੋ: ਇੰਡੋਨੇਸ਼ੀਆ 'ਚ ਨਦੀ ਦੀ ਸਫਾਈ ਕਰ ਰਹੇ 11 ਬੱਚੇ ਡੁੱਬੇ