ਸਿੰਘੂ ਬਾਰਡਰ ’ਤੇ ਕਤਲ ਹੋਇਆ ਵਿਅਕਤੀ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਵਾਸੀ ਸੀ

ਏਜੰਸੀ

ਖ਼ਬਰਾਂ, ਪੰਜਾਬ

ਸਿੰਘੂ ਬਾਰਡਰ ’ਤੇ ਕਤਲ ਹੋਇਆ ਵਿਅਕਤੀ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਵਾਸੀ ਸੀ

image

ਘਟਨਾ ਦੀ ਉਚ ਪੱਧਰੀ ਜਾਂਚ ਹੋਵੇ : ਪ੍ਰਵਾਰਕ ਮੈਂਬਰ
 

ਤਰਨਤਾਰਨ/ਸਰਾਏ ਅਮਾਨਤ ਖ਼ਾਂ, 15 ਅਕਤੂਬਰ (ਅਜੀਤ ਸਿੰਘ ਘਰਿਆਲਾ/ਗੁਰਸ਼ਨ ਸਿੰਘ ਔਲਖ/ਪ੍ਰਦੀਪ): ਦਿੱਲੀ ਦੇ ਸਿੰਘੂ ਬਾਰਡਰ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਬੀਤੀ ਰਾਤ ਇਕ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਵਿਚ ਨਿਹੰਗ ਸਿੰਘ ਵਲੋਂ ਕਾਬੂ ਕਰ ਕੇ ਉਸ ਦਾ ਇਕ ਗੁੱਟ ਅਤੇ ਇਕ ਪੈਰ ਵੱਢ ਕੇ ਕਤਲ ਕਰ ਦਿਤਾ ਗਿਆ। ਉਕਤ ਵਿਅਕਤੀ ਦੀ ਸ਼ਨਾਖ਼ਤ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ (35) ਕੌਮ ਮਜ੍ਹਬੀ ਸਿੱਖ ਵਾਸੀ ਕਲਸ ਹਾਲ ਵਾਸੀ ਚੀਮਾਂ ਕਲਾਂ ਥਾਣਾ ਸਰਾਏ ਅਮਾਨਤ ਖ਼ਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲਖਬੀਰ ਸਿੰਘ ਪਿੰਡ ਕਲਸ ਦਾ ਵਾਸੀ ਸੀ ਅਤੇ ਜਿਸ ਨੂੰ ਭੂਆ-ਫੁੱਫੜ ਨੇ ਗੋਦ ਲਿਆ ਸੀ ਅਤੇ ਉਹ ਲੱਧੇ ਕੱਲੇ ਵਿਖੇ ਵਿਆਹਿਆ ਸੀ ਜਿਸ ਦੀਆਂ ਤਿੰਨ ਲੜਕੀਆਂ ਹਨ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਅਪਣੀਆਂ ਲੜਕੀਆਂ ਸਮੇਤ ਪੇਕੇ ਪਿੰਡ ਰਹਿ ਰਹੀ ਸੀ। ਪਤਾ ਲੱਗਾ ਹੈ ਕਿ ਉਕਤ ਨਸ਼ੇ ਦਾ ਆਦੀ ਸੀ ਅਤੇ ਪਰਸੋਂ ਪੰਜ ਵਜੇ ਸ਼ਾਮ ਤਕ ਪਿੰਡ ਹੀ ਸੀ ਅਤੇ ਦੇਰ ਸ਼ਾਮ ਕਿਸੇ ਨਾਲ ਸਿੰਘੂ ਬਾਰਡਰ ਉਪਰ ਚਲਾ ਗਿਆ। ਇਸ ਮੌਕੇ ਮ੍ਰਿਤਕ ਲਖਬੀਰ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀ ਕਰ ਸਕਦਾ। ਇਸ ਮੌਕੇ ਮ੍ਰਿਤਕ ਦੇ ਸਹੁਰਾ ਬਲਦੇਵ ਸਿੰਘ ਤੇ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਜਿਹੜਾ ਵਿਅਕਤੀ ਉਸ ਨੂੰ ਨਾਲ ਲੈ ਕੇ ਗਿਆ, ਉਸ ਦੀ ਪਛਾਣ ਹੋਵੇ ਕਿਉਂਕਿ ਉਹ ਵੀ ਬਰਾਬਰ ਦਾ ਦੋਸ਼ੀ ਹੈ ਅਤੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਵੇ। 

15-02 ਏ---------
15-02- ਬੀ----------