ਭੁੱਖਮਰੀ 'ਚ ਭਾਰਤ ਦੀ ਰੈਂਕਿੰਗ ਖ਼ਰਾਬ, 120 ਦੇਸ਼ਾਂ 'ਚੋਂ 107ਵੇਂ ਸਥਾਨ ਤੇ
ਭੁੱਖਮਰੀ 'ਚ ਭਾਰਤ ਦੀ ਰੈਂਕਿੰਗ ਖ਼ਰਾਬ, 120 ਦੇਸ਼ਾਂ 'ਚੋਂ 107ਵੇਂ ਸਥਾਨ ਤੇ
ਨਵੀਂ ਦਿੱਲੀ, 15 ਅਕਤੂਬਰ : ਗਲੋਬਲ ਪੱਧਰ 'ਤੇ ਭਾਰਤ ਲਈ ਚੰਗੀ ਖ਼ਬਰ ਨਹੀਂ ਹੈ | ਗਲੋਬਲ ਹੰਗਰ ਇੰਡੈਕਸ 2022 'ਚ ਭਾਰਤ ਦੀ ਰੈਂਕਿੰਗ ਨੇ ਚਿੰਤਾ ਵਧਾ ਦਿਤੀ ਹੈ | ਗਲੋਬਲ ਹੰਗਰ ਇੰਡੈਕਸ 2022 'ਚ ਭਾਰਤ ਦੀ ਰੈਂਕ ਪਿਛਲੇ ਸਾਲ ਤੋਂ ਵੀ ਹੇਠਾਂ ਡਿੱਗ ਗਈ ਹੈ | ਭਾਰਤ 6 ਸਥਾਨ ਖਿਸਕ ਕੇ 121 ਦੇਸ਼ਾਂ ਵਿਚੋਂ 107ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਭਾਰਤ ਦੀ ਰੈਂਕਿੰਗ ਸਾਊਥ ਏਸ਼ੀਆ ਦੇ ਦੇਸ਼ਾਂ ਵਿਚ ਸਿਰਫ਼ ਅਫ਼ਗ਼ਾਨਿਸਤਾਨ ਤੋਂ ਬਿਹਤਰ ਹੈ | ਹੈਰਾਨੀ ਇਸ ਗੱਲ ਦੀ ਹੈ ਕਿ ਆਰਥਕ ਤੰਗੀ ਅਤੇ ਭੁੱਖਮਰੀ ਝੱਲ ਰਹੇ ਪਾਕਿਸਤਾਨ ਅਤੇ ਸ਼੍ਰੀਲੰਕਾ ਭਾਰਤ ਤੋਂ ਕਾਫ਼ੀ ਬਿਹਤਰ ਰੈਂਕਿੰਗ ਵਿਚ ਹੈ |
ਦਸਣਯੋਗ ਹੈ ਕਿ ਗਲੋਬਲ ਹੰਗਰ ਇੰਡੈਕਸ 2022 ਦੀ ਸੂਚੀ 'ਚ ਭਾਰਤ 121 ਦੇਸ਼ਾਂ ਦੀ ਸੂਚੀ 'ਚ 107ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਇਸ ਤੋਂ ਪਹਿਲਾਂ ਸਾਲ 2021 'ਚ ਭਾਰਤ ਨੂੰ 116 ਦੇਸ਼ਾਂ ਦੀ ਸੂਚੀ 'ਚ 101ਵਾਂ ਸਥਾਨ ਦਿਤਾ ਗਿਆ ਸੀ | ਗੁਆਂਢੀ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਮਿਆਂਮਾਰ ਨੂੰ ਕ੍ਰਮਵਾਰ 99, 64, 84, 81
ਅਤੇ 71ਵਾਂ ਸਥਾਨ ਦਿਤਾ ਗਿਆ ਹੈ |
ਪੀ. ਚਿਦਾਂਬਰਮ ਨੇ ਘੇਰੀ ਮੋਦੀ ਸਰਕਾਰ
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਟਵੀਟ ਜਰੀਏ ਇਸ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 8 ਸਾਲਾਂ 'ਚ 2014 ਤੋਂ ਬਾਅਦ ਭਾਰਤ ਦਾ ਸਕੋਰ ਖਰਾਬ ਹੋਇਆ ਹੈ | ਉਨ੍ਹਾਂ ਟਵੀਟ ਕੀਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਕਦੋਂ ਬੱਚਿਆਂ ਦੇ ਕੁਪੋਸ਼ਣ, ਭੁੱਖ, ਸਟੰਟਿੰਗ ਅਤੇ ਵੇਸਟਿੰਗ ਵਰਗੇ ਅਸਲ ਮੁੱਦਿਆਂ ਨੂੰ ਸੰਬੋਧਿਤ ਕਰੋਗੇ? ਭਾਰਤ 'ਚ 22.4 ਕਰੋੜ ਲੋਕ ਕੁਪੋਸ਼ਿਤ ਮੰਨੇ ਜਾਂਦੇ ਹਨ | ਗਲੋਬਲ ਹੰਗਰ ਇੰਡੈਕਸ 'ਚ ਭਾਰਤ ਦਾ ਸਥਾਨ ਹੇਠਾਂ 121 ਦੇਸ਼ਾਂ 'ਚੋਂ 107ਵੇਂ ਸਥਾਨ 'ਤੇ ਹੈ |