ਫਗਵਾੜਾ 'ਚ ਵਾਪਰਿਆ ਸੜਕ ਹਾਦਸਾ, ਆਪਸ 'ਚ ਟਕਰਾਏ ਦੋ ਵਾਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖਮੀਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ

Accident

 

ਫਗਵਾੜਾ: ਫਗਵਾੜਾ ਜ਼ਿਲ੍ਹੇ 'ਚ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਸੰਤੋਖਪੁਰਾ ਫਲਾਈਓਵਰ 'ਤੇ ਦੋ ਵਾਹਨਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ।  ਇਸ ਹਾਦਸੇ ਵਿਚ 6 ਵਿਅਕਤੀ ਜ਼ਖ਼ਮੀ ਹੋ ਗਏ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਵਾਪਰਿਆ। ਪੁਲਿਸ ਦੇ ਅਨੁਸਾਰ ਗੌਰਵ ਜੈਨ ਨਾਂ ਦਾ ਵਿਅਕਤੀ ਜਦੋਂ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ ਤਾਂ ਆਪਣੀ ਗੱਡੀ ’ਤੇ ਕਾਬੂ ਗੁਆ ਬੈਠਾ ਅਤੇ ਜਲੰਧਰ ਵੱਲੋਂ ਆ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਿਆ। ਹਾਦਸੇ ਵਿੱਚ ਜੈਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।