ਚਾਚੇ ਦਾ ਸ਼ਰਮਨਾਕ ਕਾਰਾ: ਨਾਬਾਲਿਗ ਭਤੀਜੀ ਨੂੰ ਕੀਤਾ ਗਰਭਵਤੀ, ਹੁਸ਼ਿਆਰਪੁਰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ ਤੇ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਦੋਸ਼ੀ ਖ਼ਿਲਾਫ਼ ਚੱਲ ਰਹੇ ਕੇਸ ਦਾ ਫ਼ੈਸਲਾ 358 ਦਿਨਾਂ ਬਾਅਦ ਸੁਣਾਇਆ ਹੈ

Shameful act of uncle

 

ਹੁਸ਼ਿਆਰਪੁਰ— ਨਾਬਾਲਗ ਭਤੀਜੀ ਨਾਲ ਜਬਰ-ਜ਼ਨਾਹ ਕਰਨ ਦਾ ਸ਼ਮਰਨਾਕ ਮਾਮਲਾ ਸਾਹਮਣੇ ਆਇਆ ਹੈ। ਚਾਚੇ ਨੇ ਹੀ ਆਪਣੀ ਨਾਬਾਲਿਗ ਭਤੀਜੀ ਦਾ ਬਲਾਤਕਾਰ ਕਰ ਉਸ ਨੂੰ ਗਰਭਵਤੀ ਕਰ ਦਿੱਤਾ। ਹੁਸ਼ਿਆਰਪੁਰ ਦੀ ਅਦਾਲਤ ਨੇ ਮੁਲਜ਼ਮ ਨੂੰ ਅਜਿਹੀ ਸਜ਼ਾ ਸੁਣਾਈ ਜਿਸ ਨੂੰ ਸੁਣ ਕੇ ਕੋਈ ਵੀ ਅਪਰਾਧ ਕਰਨ ਤੋਂ ਪਹਿਲਾ ਸੌ ਵਾਰ ਸੋਚੇਗਾ। ਅਦਾਲਤ ਨੇ ਦੋਸ਼ੀ ਖ਼ਿਲਾਫ਼ ਚੱਲ ਰਹੇ ਕੇਸ ਦਾ ਫ਼ੈਸਲਾ 358 ਦਿਨਾਂ ਬਾਅਦ ਸੁਣਾਇਆ ਹੈ। 

ਐਡੀਸ਼ਨਲ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਸੈਸ਼ਨ ਜੱਜ ਅੰਜਨਾ ਦੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਨੇ ਸ਼ਨੀਵਾਰ ਨੂੰ ਆਪਣੀ ਨਾਬਾਲਗ ਭਤੀਜੀ ਨਾਲ ਜਬਰ-ਜ਼ਨਾਹ ਕਰਨ ਅਤੇ ਗਰਭਵਤੀ ਬਣਾਉਣ ਵਾਲੇ ਮੁਲਜ਼ਮ ਚਾਚੇ ਜਸਵੀਰ ਸਿੰਘ ਨੂੰ 20 ਸਾਲ ਦੀ ਕੈਦ ਅਤੇ 28 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ’ਚ ਦੋਸ਼ੀ ਨੂੰ ਇਕ ਸਾਲ ਹੋਰ ਸਜ਼ਾ ਕੱਟਣੀ ਹੋਵੇਗੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ 29 ਅਕਤੂਬਰ 2021 ਨੂੰ ਹੁਸ਼ਿਆਰਪੁਰ ਦੇ ਇਕ ਪਿੰਡ ਦੀ ਵਾਸੀ ਕੁੜੀ ਦੇ ਬਿਆਨ ’ਤੇ ਜਸਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। 

ਪੀੜਤਾ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ ’ਚ ਦੱਸਿਆ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਚਾਚੇ ਅਤੇ ਉਸ ਦੇ ਘਰ ਵਿਚ ਇਕ ਸਾਂਝੀ ਗਲੀ ਪੈਂਦੀ ਹੈ। ਉਸ ਨੇ ਦੱਸਿਆ ਸੀ ਕਿ ਉਸ ਦੀ ਮਾਂ ਫੈਕਟਰੀ ’ਚ ਮਜ਼ਦੂਰੀ ਦਾ ਕੰਮ ਕਰਦੀ ਹੈ। ਜਦੋਂ ਮਾਂ ਕੰਮ ਨੂੰ ਚਲੀ ਜਾਂਦੀ ਸੀ ਤਾਂ ਉਸ ਦਾ ਚਾਚਾ ਘਰ ਆ ਜਾਂਦਾ ਸੀ। ਕੁਝ ਦਿਨ ਚਾਚਾ ਅਸ਼ਲੀਲ ਹਰਕਤਾਂ ਕਰਨ ਲੱਗਾ ਤਾਂ ਕੁੜੀ ਵੱਲੋਂ ਵਿਰੋਧ ਕੀਤਾ ਗਿਆ।

ਇਸ ਦੇ ਬਾਅਦ ਜਸਵੀਰ ਸਿੰਘ ਨੇ ਉਸ ਦੇ ਭਰਾ ਅਤੇ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਦੌਰਾਨ ਉਸ ਨੇ ਰੋਜ਼ਾਨਾ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਪੀੜਤਾ ਨੇ ਦੱਸਿਆ ਕਿ ਉਹ ਡਰ ਦੇ ਮਾਰੇ ਕੁਝ ਬੋਲ ਨਾ ਸਕੀ। ਕਰੀਬ 4 ਮਹੀਨੇ ਬੀਤਣ ਦੇ ਬਾਅਦ ਬੀਮਾਰ ਹੋਈ ਤਾਂ ਇਸ ਦੇ ਬਾਰੇ ਮਾਂ ਨੂੰ ਦੱਸਿਆ। ਮਾਂ ਜਦੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਉਸ ਨੂੰ ਗਰਭਵਤੀ ਦੱਸਿਆ। ਸ਼ਿਕਾਇਤ ’ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।