ਪੁਲਿਸ ਅਧਿਕਾਰੀ ਜਿਸ ਜੇਲ੍ਹ ’ਚ ਗੈਂਗਸਟਰਾਂ ਨੂੰ ਮੁਹੱਈਆ ਕਰਵਾਉਂਦਾ ਸੀ ਫੋਨ, ਉਸੇ ਜੇਲ੍ਹ ’ਚ ਬਣਿਆ ਕੈਦੀ

ਏਜੰਸੀ

ਖ਼ਬਰਾਂ, ਪੰਜਾਬ

ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਨੂੰ ਜੇਲ੍ਹ ਵਿਚ ਮੋਬਾਈਲ ਨੈਟਵਰਕ ਫੈਲਾਉਣ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

The police officer who used to provide phones to the gangsters

 

ਗੋਇੰਦਵਾਲ: ਐੱਸ.ਟੀ.ਐੱਫ਼. ਅੰਮ੍ਰਿਤਸਰ ਨੇ 3 ਦਿਨ ਪਹਿਲਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਨੂੰ ਜੇਲ੍ਹ ਵਿਚ ਮੋਬਾਈਲ ਨੈਟਵਰਕ ਫੈਲਾਉਣ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।  ਇਸ ਮਾਮਲੇ ਵਿਚ ਕਈ ਅਹਿਮ ਖ਼ੁਲਾਸੇ ਹੋਏ ਹਨ। 

ਸ਼ਨੀਵਾਰ ਨੂੰ ਬਲਬੀਰ ਸਿੰਘ ਨੂੰ ਖਡੂਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਉਸ ਨੂੰ ਗੋਇੰਦਵਾਲ ਦੀ ਜੇਲ੍ਹ ਵਿਚ ਭੇਜਿਆ ਗਿਆ, ਜਿੱਥੇ ਉਹ ਨੌਕਰੀ ਕਰਦਾ ਸੀ। 

ਜੇਲ੍ਹ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਹੁੰਦੇ ਹਨ ਕਿ ਜਿੱਥੇ ਬਲਬੀਰ ਦੇ ਕਈ ਜਾਣਕਾਰ ਹੋਣਗੇ ਅਤੇ ਉਸੀ ਜੇਲ੍ਹ ਵਿਚ ਬੰਦ ਕੀਤਾ ਗਿਆ। ਪੁੱਛਗਿੱਛ ਵਿਚ ਬਲਬੀਰ ਨੇ ਖੁਲਾਸਾ ਕੀਤਾ ਹੈ ਕਿ ਉਹ ਗੈਂਗਸਟਰਾਂ ਨੂੰ ਫੋਨ ਮੁਹੱਈਆ ਕਰਵਾਉਂਦਾ ਸੀ। ਜਿਸ ਦੇ ਬਦਲੇ ਵਿਚ 50 ਹਜ਼ਾਰ ਤੋਂ 1 ਲੱਖ ਰੁਪਏ ਲੈਂਦਾ ਸੀ।

ਦੱਸ ਦੇਈਏ ਕਿ ਇਸ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਿਲ ਆਰੋਪੀ ਗੈਂਗਸਟਰ ਲਖਬੀਰ ਸਿੰਘ ਤੇ ਪਾਕਿ ਵਿਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਬੰਦ ਹਨ। ਬਲਬੀਰ ਸਿੰਘ ਤੋਂ ਕੀਤੀ ਪੁੱਛਗਿੱਛ ਵਿਚ ਪਤਾ ਲੱਗਿਆ ਕਿ ਉਸ ਨੇ ਕਈ ਤਸਕਰਾਂ ਤੇ ਗੈਂਗਸਟਰਾਂ ਨੂੰ ਮੋਬਾਈਲ ਫੋਨ ਦੇ ਨਾਲ-ਨਾਲ ਸਿਮ ਵੀ ਮੁਹੱਈਆ ਕਰਵਾਏ ਸਨ। 

ਬਲਬੀਰ ਜੇਲ੍ਹ ਵਿਚ ਬੰਦ ਆਪਣੇ ਜਾਣਕਾਰਾਂ ਨੂੰ ਫੇਕ ਆਈਡੀ ’ਤੇ ਸਿਮ ਵੀ ਮੁਹੱਈਆ ਕਰਵਾਉਂਦਾ ਸੀ। ਐੱਸਟੀਐੱਫ਼ ਦੇ ਹੱਥ ਕਈ ਫੋਨ ਵੀ ਲੱਗੇ ਹਨ। ਜਿਨ੍ਹਾਂ ਨੂੰ ਜਾਂਚ ਲਈ ਸਾਈਬਰ ਸੈੱਲ ’ਚ ਭੇਜ ਦਿੱਤਾ ਗਿਆ ਹੈ। ਜਿਸ ਤੋਂ ਪਤਾ ਲੱਗ ਸਕੇ ਕਿ ਵਿਦੇਸ਼ਾਂ ’ਚ ਬੈਠੇ ਕਿੰਨੇ ਲੋਕਾਂ ਨਾਲ ਗੱਲ ਕੀਤੀ ਗਈ ਸੀ।