ਰਿਸ਼ਤੇ ਹੋਏ ਤਾਰ-ਤਾਰ, ਪਿਓ ਨੇ 11 ਸਾਲਾਂ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲਾ ਕੀਤਾ ਦਰਜ

rape

 

ਜ਼ੀਰਕਪੁਰ: ਪਿਓ ਧੀ ਦਾ ਰਿਸ਼ਤਾ ਬਹੁਤ ਹੀ ਅਮਮੋਲ ਰਿਸ਼ਤਾ ਹੁੰਦਾ ਹੈ। ਜਿੰਨਾ ਧੀ ਆਪਣੇ ਪਿਓ ਦੇ ਕਰੀਬ ਹੁੰਦੀ ਉਹਨਾਂ ਉਹ ਕਿਸੇ ਦੇ ਕਰੀਬ ਨਹੀਂ ਹੁੰਦੀ ਪਰ ਕਈ ਵਾਰ ਪਿਓ ਆਪਣੀਆਂ ਹੱਦਾਂ ਪਾਰ ਕਰਕੇ ਇਸ ਅਨਮੋਲ ਰਿਸ਼ਤੇ ਨੂੰ ਦਾਗ ਲਗਾ ਦਿੰਦਾ ਹੈ।

ਅਜਿਹਾ ਹੀ ਮਾਮਲਾ ਜ਼ੀਰਕਪੁਰ ਦੇ ਬਲਟਾਣਾ ਤੋਂ ਸਾਹਮਣੇ ਆਇਆ ਹੈ ਜਿਥੇ ਮਾਂ ਅਤੇ ਮਤਰੇਏ ਪਿਓ ਨਾਲ ਰਹਿ ਰਹੀ 11 ਸਾਲਾ ਨਾਬਾਲਗ ਕੁੜੀ ਨੂੰ ਉਸ ਦੇ ਮਤਰੇਏ ਪਿਓ ਨੇ ਹੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦਾ ਮਤਰੇਆ ਪਿਓ ਇਕ ਮਹੀਨੇ ਤੋਂ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਨੇ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੇ ਦੋਸ਼ ਵਿਚ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੇ।

 11 ਸਾਲਾ ਬੱਚੀ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨਾਲ ਕਰੀਬ 1 ਮਹੀਨੇ ਤੋਂ ਗਲਤ ਕੰਮ ਕਰ ਰਿਹਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਬਲਟਾਣਾ ਚੌਂਕੀ ਇੰਚਾਰਜ ਨੂੰ ਵੀ ਦਿੱਤੀ। ਬਲਟਾਣਾ ਚੌਂਕੀ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤ ਦੀ ਸ਼ਿਕਾਇਤ ’ਤੇ ਲੜਕੀ ਦੇ ਮਤਰੇਏ ਪਿਓ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।