ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਵਾਲੇ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਮੈਂਬਰ ਕੋਲੋਂ ਹਥਿਆਰ ਬਰਾਮਦ
ਮਨਪ੍ਰੀਤ ਸਿੰਘ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ਼ ਤੂਫਾਨ ਅਤੇ ਇਹਨਾਂ ਨਾਲ ਬੈਠੇ ਤੀਜੇ ਨਾਮਲੂਮ ਵਿਅਕਤੀ ਦੀ ਪਹਿਚਾਣ ਗੁਰਮੀਤ ਸਿੰਘ ਉਰਫ ਮੀਤੇ ਵਜੋ ਹੋਈ ਸੀ
ਚੰਡੀਗੜ੍ਹ - ਕੌਸਤੁਬ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ, ਵਰਿੰਦਰਪਾਲ ਸਿੰਘ ਬਰਾੜ ਪੀ.ਪੀ.ਐਸ. ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ.ਡਿਟੈਕਟਿਵ-2/ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ INSP ਬੇਅੰਤ ਜੁਨੇਜਾ ਇੰਚਾਰਜ ਕ੍ਰਾਈਮ ਬ੍ਰਾਚ-2/ਲੁਧਿਆਣਾ ਵੱਲੋਂ ਮੁਕੱਦਮਾ ਨੰਬਰ 139 ਮਿਤੀ 29.06.2022 ਅ/ਧ 25/54/59 ਆਰਮਜ ਐਕਟ ਵਾਧਾ ਜੁਰਮ 302,115 ਆਈ.ਪੀ.ਸੀ ਥਾਣਾ ਸਲੇਮਟਾਬਰੀ ਲੁਧਿਆਣਾ ਦੀ ਤਫਤੀਸ਼ ਕੀਤੀ ਜਾ ਰਹੀ ਸੀ।
ਇਸ ਦੌਰਾਨ ਤਫਤੀਸ਼ ਮਿਤੀ 19.05.2022 ਨੂੰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾ ਅਸਲਾ ਸਪਲਾਈ ਕਰਨ ਵਾਲੀ ਫਾਰਚੂਨਰ ਗੱਡੀ ਜੋ ਕਿ ਡੱਬਵਾਲੀ ਬਠਿੰਡਾ ਵਿਖੇ ਪੈਟਰੋਲ ਪੰਪ ਤੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਨਜ਼ਰ ਆਈ ਸੀ ਜਿਸਨੂੰ ਸਤਵੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਚਲਾ ਰਿਹਾ ਸੀ। ਉਸ ਗੱਡੀ ਵਿਚ ਮਨਪ੍ਰੀਤ ਸਿੰਘ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ਼ ਤੂਫਾਨ ਅਤੇ ਇਹਨਾਂ ਨਾਲ ਬੈਠੇ ਤੀਜੇ ਨਾਮਲੂਮ ਵਿਅਕਤੀ ਦੀ ਪਹਿਚਾਣ ਗੁਰਮੀਤ ਸਿੰਘ ਉਰਫ ਮੀਤੇ ਵਜੋ ਹੋਈ ਸੀ
ਅਤੇ ਮਿਤੀ 29.06.2022 ਨੂੰ ਗੋਲਡੀ ਬਰਾੜ ਦੇ ਕਹਿਣ 'ਤੇ ਪੰਜਾਬ ਵਿਚੋਂ ਫਾਰਚੂਨਰ ਗੱਡੀ ਵਿਚ ਬੈਠ ਕੇ ਬਾਹਰ ਜਾ ਰਹੇ ਸਤਵੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਮਨਪ੍ਰੀਤ ਸਿੰਘ ਮਨੀ ਰਈਆ, ਮਨਦੀਪ ਸਿੰਘ ਉਰਫ਼ ਤੂਫਾਨ ਅਤੇ ਇਹਨਾਂ ਨਾਲ ਬੈਠੇ ਨਾਮਲੂਮ ਵਿਅਕਤੀ ਦੀ ਪਹਿਚਾਣ ਵੀ ਗੁਰਮੀਤ ਸਿੰਘ ਉਰਫ ਮੀਤੇ ਵੱਜੋਂ ਦੌਰਾਨੇ ਤਫਤੀਸ਼ ਸਾਹਮਣੇ ਆਈ ਸੀ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਸੀ। ਮਿਤੀ 14.10.2022 ਨੂੰ ਕ੍ਰਾਈਮ ਬ੍ਰਾਂਚ-2 ਲੁਧਿਆਣਾ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਗੁਰਮੀਤ ਸਿੰਘ ਉਰਫ਼ ਮੀਤੇ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ
ਜਿਸ ਦੌਰਾਨ ਪੁੱਛ-ਗਿੱਛ ਵਿਚ ਉਸ ਨੇ ਮੰਨਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਰੇਕੀ ਕਰਨ ਸਮੇਂ ਜੋ ਪਿਸਟਲ ਨਾਲ ਖੜਿਆ ਸੀ ਉਹ ਪਿਸਟਲ ਅਤੇ ਰੌਦਾਂ ਨੂੰ ਗੁਰਮੀਤ ਸਿੰਘ ਉਰਫ ਮੀਤੇ ਦੀ ਨਿਸ਼ਾਨਦੇਹੀ ਤੇ ਅੱਜ ਉਸ ਦੇ ਪਿੰਡ ਚੱਕ ਖਾਸਾ ਕੁਲੀਆ ਬਟਾਲਾ ਤੋਂ ਬਰਾਮਦ ਕੀਤਾ ਗਿਆ ਹੈ ਜਿਸ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਗੁਰਮੀਤ ਸਿੰਘ ਮੀਤਾ ਨੈਸ਼ਨਲ ਪੱਧਰ ਦਾ ਜੈਵਲਿਨ ਖਿਡਾਰੀ ਸੀ ਜੋ ਪੁਲਿਸ ਮਹਿਕਮੇ ਵਿਚ ਨੌਕਰੀ ਕਰਦਾ ਸੀ ਤੇ ਪੁਲਿਸ ਮਹਿਕਮੇ ਵਿਚੋਂ ਡਿਸਮਿਸ ਹੋਇਆ ਹੈ ਅਤੇ ਚਿੱਟੇ ਦਾ ਨਸ਼ਾ ਕਰਨ ਆਦੀ ਹੈ।