ਜਲਾਲਾਬਾਦ ਦੀ ਧੀ ਅਨੀਸ਼ਾ ਬਣੀ ਜੱਜ, ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਵਿਚੋਂ 55ਵਾਂ ਰੈਂਕ ਕੀਤਾ ਹਾਸਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੀ ਨੇ ਮਾਪਿਆ ਦਾ ਨਾਂਅ ਕੀਤਾ ਰੌਸ਼ਨ

Jalalabad's daughter Anisha became a judge

ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਸੁਆਹ ਵਾਲਾ ਦੀ ਅਨੀਸ਼ਾ ਹਰਿਆਣਾ ਜੁਡੀਸ਼ਅਲ ਸਰਵਿਸਿਸ ਦੇ ਟੈਸਟ ਦੇ ਵਿੱਚ 55 ਰੈਂਕ ਹਾਸਿਲ ਕਰਕੇ ਜੱਜ ਬਣ ਗਈ।  ਜੱਜ ਬਣੀ ਅਨੀਸ਼ਾ ਨੇ ਦੱਸਿਆ ਕਿ ਤੀਜੀ ਵਾਰ ਇਹ ਪੇਪਰ ਦਿੱਤਾ ਸੀ ਜੋ ਪਾਸ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਹਰਿਆਣਾ ਜੁਡੀਸ਼ੀਅਲ ਸਰਵਿਸ ਵਿੱਚ ਪੇਪਰ ਦਿੱਤਾ ਸੀ ਫਿਰ ਪੰਜਾਬ ਵਿੱਚ ਪੀਸੀਐਸ ਸਿਰਫ਼ 2 ਨੰਬਰਾਂ ਤੋਂ ਰਹਿ ਗਿਆ ਸੀ। ਅਨੀਸ਼ਾ ਨੇ ਦੱਸਿਆ ਹੈ ਕਿ ਹੁਣ ਉਸ ਨੇ ਫਿਰ ਹਰਿਆਣਾ ਸਿਵਲ ਸਰਵਿਸ ਵਿੱਚ ਪੇਪਰ ਦਿੱਤਾ ਅਤੇ ਉਸ ਦਾ 55ਰੈਂਕ ਆਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਉੱਠ ਕੇ ਉਸ ਨੇ ਇਹ ਮੁਕਾਮ ਹਾਸਿਲ ਕੀਤਾ।  ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਵਰਕਸ਼ਾਪ ਦਾ ਕੰਮ ਕਰਦੇ ਹਨ ਅਤੇ ਮਹਿਜ਼ ਦੋ ਕਿੱਲੇ ਹੀ ਜ਼ਮੀਨ ਸੀ। ਉਨ੍ਹਾਂ ਨੇ ਘਰ ਵਿੱਚ ਗਰੀਬੀ ਹੋਣ ਕਰਕੇ ਉਸ ਦਾ ਭਰਾ ਖੇਤੀ ਕਰਦਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਿਤਾ ਬਿਮਾਰ ਸੀ ਪਰ ਫਿਰ ਵੀ ਪੜ੍ਹਾਈ ਜਾਰੀ ਰੱਖੀ।

ਇਸ ਮੌਕੇ ਅਨੀਸ਼ਾ ਦੇ ਪਿਤਾ, ਮਾਂ ਅਤੇ ਭਰਾ ਨੇ ਵੀ ਆਪਣੇ ਜਜ਼ਬਾਤ ਜ਼ਾਹਿਰ ਕੀਤੇ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਭੰਗੜੇ ਪਾਏ ਗਏ ਉੱਥੇ ਹੀ ਲੱਡੂ ਵੰਡੇ ਗਏ।