ਪੰਜਾਬ ‘ਚ ਸ਼ਕਤੀ ਕੇਂਦਰ ਇੰਚਾਰਜ਼ ਬਣਾਏਗੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾ ਲਈ ਪ੍ਰਦੇਸ਼ ਭਾਜਪਾ ਨੇ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ। ਇਸ ਮੌਕੇ ‘ਤੇ....

B.J.P

ਲੁਧਿਆਣਾ (ਪੀਟੀਆਈ) : ਲੋਕ ਸਭਾ ਚੋਣਾ ਲਈ ਪ੍ਰਦੇਸ਼ ਭਾਜਪਾ ਨੇ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ। ਇਸ ਮੌਕੇ ‘ਤੇ ਪੰਜਾਬ ਵਿਚ ਭਾਜਪਾ ਸ਼ਕਤੀ ਕੇਂਦਰ ਇੰਚਾਰਜ਼ ਬਣਾਏਗੀ। ਹਰੇਕ ਇੰਚਾਰਜ਼ ਉਤੇ 5 ਬੂਥਾਂ ਨੂੰ ਮਜਬੂਤ ਕਰਨ ਦੀ ਜਿੰਮੇਵਾਰੀ ਹੋਵੇਗੀ। ਸ਼ਕਤੀ ਕੇਂਦਰ ਇੰਚਾਰਜ਼ ਦਾ ਅਹੁਦਾ ਜਿਲ੍ਹੇ ਅਤੇ ਮੰਡਲ ਪੱਧਰ ਦੇ ਸੀਨੀਅਰ ਨੇਤਾ ਨੂੰ ਸੌਂਪਿਆ ਜਾਵੇਗਾ। ਇਹ ਫੈਸਲਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿਚ ਪ੍ਰਦੇਸ਼ ਭਾਜਪਾ ਦਫ਼ਤਰੀ ਅਹੁਦੇਦਾਰ ਦੀ ਲੁਧਿਆਣਾ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ ਹੈ।

ਸ਼ਕਤੀ ਕੇਂਦਰ ਇੰਚਾਰਜ਼ ਬਣਾਉਣ ਦੀ ਪ੍ਰੀਕ੍ਰਿਆ ਪਾਰਟੀ ਨੇ 15 ਦਸੰਬਰ ਤਕ ਪੂਰੀ ਕਰਨ ਦਾ ਟਿੱਚਾ ਨਿਰਧਾਰਤ ਕੀਤਾ ਹੈ। ਸ਼ਕਤੀ ਕੇਂਦਰ ਇੰਚਾਰਜ਼ ਲੰਮੇ ਸਮੇਂ ਤੋਂ ਨਹੀਂ ਬਣਾਈ ਸੀ। ਹੁਣ ਲੋਕ ਸਭਾ ਦੀਆਂ ਚੋਣਾਂ ਦੀ ਰਣਨੀਤੀ ਤਿਆਰ ਕਰਨ ਦੇ ਦੌਰਾਨ ਪਾਰਟੀ ਅਪਣੀ ਸਮੀਖਿਆ ਕਰਨ ਵਿਚ ਲੱਗੀ ਹੋਈ ਹੈ। ਇਸ ਦੇ ਅਧੀਨ ਹੀ ਫ਼ੈਸਲਾ ਲਿਆ ਗਿਆ ਕਿ ਪਾਰਟੀ ਮੇਨ ਬੇਸ ਬਧਾਉਣ ਦੇ ਨਾਲ ਨਾਲ ਵੋਟ ਫ਼ੀਸਦੀ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੇਗੀ। ਪਾਰਟੀ ਨੇਤਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਵਾਰਤਾਲਾਪ ਕਰਨਗੇ ਅਤੇ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਹੋਏ ਦੇਸ਼ ਹਿਤ ਕਾਰਜ਼ਾਂ ਨੂੰ ਜਨਤਾ ਤਕ ਪਹੁੰਚਾਉਣਗੇ।

ਜਿਲ੍ਹਾ ਲੀਡਰਸ਼ਿਪ ਨਾਲ ਬੂਥ ਪੱਧਰ ਉਤੇ ਸਾਰੇ ਪਾਰਟੀ ਨੇਤਾ ਅਤੇ ਕਾਰਜਕਾਰੀਆਂ ਨੂੰ ਇਸ ਕੰਮ ਲਈ ਕਮਰ ਕਸਨ ਲਈ ਕਿਹਾ ਜਾਵੇਗਾ। ਦੇਸ਼ ਵਿਚ ਭਾਜਪਾ ਦੀ ਸਾਖ ਵੱਧੀ ਹੈ। ਆਗਾਮੀ ਚੋਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੀ ਵਿਕਾਸ ਦੇ ਮੁੱਦੇ ਉਤੇ ਲੜਿਆ ਜਾਵੇਗਾ। ਪੰਜਾਬ ਵਿਚ ਪਾਰਟੀ ਦੀ ਸਥਿਤੀ ਨੂੰ ਹੋਰ ਮਜਬੂਤ ਬਣਾਉਣ ਲਈ ਹਰ ਰਣਨੀਤੀ ਆਪਣਾਈ ਜਾਵੇਗੀ। ਕਾਰਜਕਾਰੀਆਂ ਨੂੰ ਇਹ ਨਿਰਦੇਸ਼ ਦਿਤੇ ਗਏ ਹਨ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਅਪਣਾ ਤਾਲਮੇਲ ਵਧਾਉਣ।