ਇਸ ਵਿਅਕਤੀ ਨੇ ਸੂਈ ਦੇ ਛੇਦ ਤੋਂ 7 ਪਤੰਗ ਕੱਢ ਕੇ, ਬਣਾਇਆ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆਂ ਦੀ ਸਭ ਤੋਂ ਛੋਟੀ ਪਤੰਗ ਬਣਾਉਣ ਦਾ ਰਿਕਾਰਡ ਇਕ ਭਾਰਤੀ ਦੇ ਨਾਮ ਹੈ। ਇਹ ਪਤੰਗ ਇਨ੍ਹੀ ਛੋਟੀ ਸੀ ਕਿ ਸੂਈ ਦੇ ਛੇਦ ਤੋਂ ....

Davinder Pal Singh

ਮੋਹਾਲੀ (ਪੀਟੀਆਈ) : ਦੁਨੀਆਂ ਦੀ ਸਭ ਤੋਂ ਛੋਟੀ ਪਤੰਗ ਬਣਾਉਣ ਦਾ ਰਿਕਾਰਡ ਇਕ ਭਾਰਤੀ ਦੇ ਨਾਮ ਹੈ। ਇਹ ਪਤੰਗ ਇਨ੍ਹੀ ਛੋਟੀ ਸੀ ਕਿ ਸੂਈ ਦੇ ਛੇਦ ਤੋਂ ਸੱਤ ਪਤੰਗ ਕੱਢੇ ਗਏ ਤੇ ਹਰ ਪਤੰਗ ਵਿਚ ਇਕ ਸੰਦੇਸ਼ ਲਿਖਿਆ ਸੀ। ਯਕੀਨ ਨਹੀਂ ਹੋਵੇਗਾ ਪਰ ਤੁਸੀਂ ਵੀ ਮਿਲ ਸਕਦੇ ਹੋ। ਇਹ ਵਿਅਕਤੀ ਮੋਹਾਲੀ (ਪੰਜਾਬ) ਦੇ ਰਹਿਣ ਵਾਲਾ ਪੰਜਾਬ ਸਟੇਟ ਫੋਰੈਂਸਿਕ ਲੈਬ ਦੇ ਅਸਿਸਟੈਂਟ ਦਵਿੰਦਰ ਪਾਲ ਸਿੰਘ ਸਹਿਗਲ। ਪਤੰਗਬਾਜੀ ਅਤੇ ਕਾਈਟ ਮੇਕਿੰਗ ਵਿਚ ਕਈ ਐਵਾਰਡ ਆਪਣੇ ਨਾਮ ਕੀਤੇ ਹਨ। ਕਾਈਟ ਮੇਕਿੰਗ ਨਾਲ ਇੰਟਰਨੈਸ਼ਨਲ ਪੱਧਰ ਉਤੇ ਚੰਡੀਗੜ੍ਹ ਅਤੇ ਪੰਜਾਬ ਨੂੰ ਨਵੀਂ ਪਹਿਚਾਣ ਦਵਾਉਣ ਵਿਚ ਮਿਹਨਤ ਕਰ ਰਿਹਾ ਹੈ।

ਡਾ. ਦਵਿੰਦਰ ਪਾਲ ਸਿੰਘ ਸਹਿਗਲ ਨੇ ਦੱਸਿਆ ਕਿ ਪਤੰਗਾਂ ਨੂੰ ਪਿਆਰ ਅਤੇ ਦੋਸਤੀ ਦਾ ਸਫ਼ਰ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਬਚਪਨ ਤੋਂ ਹੀ ਪਤੰਗ ਉਡਾਉਂਦੇ ਸੀ। ਕਈਂ ਵਾਰ ਡਿਗੇ ਵੀ ਪਰ ਉਹਨਾਂ ਨੇ ਇਸ ਨੂੰ ਨਹੀਂ ਛੱਡਿਆ। ਜਦੋਂ 1978 ਵਿਚ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਈ ਲਈ ਪਹੁੰਚੇ, ਤਾਂ ਬਸੰਤ ਮੌਕੇ ਹੋਣ ਵਾਲੇ ਪਤੰਗਬਾਜੀ ਪ੍ਰਤੀਯੋਗਤਾ ਵਿਚ ਉਹਨਾਂ ਨੇ ਹਿੱਸਾ ਲਿਆ। ਇਸ ਦੌਰਾਨ ਉਹ ਪਤੰਗ ਉਡਾਉਣ ਵਿਚ ਸਭ ਤੋਂ ਅੱਗੇ ਸੀ। ਪਰ ਕਾਉਸਿਲ ਪ੍ਰੇਡੀਡੈਂਟ ਦੇ ਕਰੀਬੀ ਨੂੰ ਵਿਜੇਤਾ ਦਾ ਐਵਾਰਡ ਦੇ ਦਿਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਹਰ ਸਾਲ ਪਤੰਗ ਮੇਕਿੰਗ ਕੰਪੀਟੀਸ਼ਨ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ।

ਨਾਲ ਹੀ ਕਈਂ ਸਾਲਾਂ ਤਕ ਉਹ ਜਿੱਤ ਦੇ ਰਹੇ। ਜਦੋਂ ਪੰਜਾਬ ਵਿਚ ਅਤਿਬਾਦ ਦਾ ਮਾਹੌਲ ਸੀ ਤਾਂ ਉਹਨਾਂ ਨੇ ਪਤੰਗਾਂ ਦੇ ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿਤਾ। ਇਸ ਦੌਰਾਨ ਉਹ ਬਟਰਫਲਾਈ ਦੀ ਤਰ੍ਹਾਂ ਦਿਖਣ ਵਾਲੀ ਪਤੰਗ ਬਣਾ ਕੇ ਉਡਾਉਂਦੇ ਸੀ। ਜਿਸ ਨੂੰ ਉਸ ਸਮੇਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਇਸੇ ਜਨੂਨ ਨੂੰ ਅੱਗੇ ਵਧਾਉਣ ਦੀ ਸੋਚੀ, ਨਾਲ ਹੀ ਕੁਝ ਕਰਨ ਦਾ ਟਿੱਚਾ ਕੀਤਾ। ਫਿਰ ਉਹਨਾਂ ਨੇ ਸੂਈ ਦੇ ਛੇਦ ਤੋਂ ਸਭ ਤੋਂ ਛੋਟੀਆਂ ਸੱਤ ਪਤੰਗਾਂ ਨੂੰ ਕੱਢ ਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ।

2002 ਵਿਚ ਯੂਰਪ ਦੀ ਸਲੋਵਿਕ ਆਫ਼ ਰਿਕਾਰਡਜ਼ ਵਿਚ ਉਹਨਾਂ ਦਾ ਨਾਮ ਦਰਜ਼ ਹੋ ਗਿਆ ਸੀ। ਉਥੇ ਹੀ 2003 ਵਿਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਸੀ।