ਮਾਨਸਾ ਦੇ ਪਿੰਡ ਮੀਆਂ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਦੀ ਮੌਤ, 3 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਕਰਾਇਆ ਭਰਤੀ

lightning strike in Mansa's village

ਮਾਨਸਾ: ਮਾਨਸਾ ਦੇ ਪਿੰਡ ਮੀਆਂ ਵਿਚ ਖੇਤਾਂ ਵਿਚ ਨਰਮਾ ਚੁਗਦੇ ਹੋਏ ਮਜ਼ਦੂਰਾਂ 'ਤੇ ਆਸਮਾਨੀ ਬਿਜਲੀ ਡਿੱਗ ਗਈ, ਜਿਸ ਨਾਲ ਇਕ ਮਜ਼ਦੂਰ ਰਾਧੇ ਲਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

 

ਇਹ ਸਾਰੇ ਮਜ਼ਦੂਰ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਖੇਤਾਂ ਵਿਚ ਨਰਮਾ ਚੁਗ ਰਹੇ ਸਨ। ਘਟਨਾ ਸਮੇਂ ਮੌਕੇ 'ਤੇ ਮੌਜੂਦ ਬਲਵਿੰਦਰ ਸਿੰਘ ਨੇ ਦੱਸਿਆ ਕਿ 15 ਦੇ ਕਰੀਬ ਮਜ਼ਦੂਰ ਉਨ੍ਹਾਂ ਦੇ ਖੇਤ ਵਿਚ ਨਰਮਾ ਚੁਗ ਰਹੇ ਸਨ ਤਾਂ ਅਚਾਨਕ ਆਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ 25 ਸਾਲਾ  ਮਜ਼ਦੂਰ ਰਾਧੇ ਲਾਲ ਦੀ ਮੌਤ ਹੋ ਗਈ ਜਦਕਿ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ।

ਇਸਦੇ ਨਾਲ ਹੀ ਮੁਕਤਸਰ ਸਾਹਿਬ ਨੇੜੇ ਪਿੰਡ ਗੁਲਾਬੇਵਾਲਾ ਵਿਖੇ ਸਥਿਤ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ । ਪਾਵਰ ਪਲਾਂਟ 'ਚ ਅੱਗ ਨਾਲ ਪਰਾਲੀ ਦੀਆਂ ਗੱਠਾ ਸੱੜ ਕੇ ਸਵਾਹ ਹੋ ਗਈਆਂ । ਅੱਗ ਨੂੰ ਕਾਬੂ ਕਰਨ ਲਈ ਵੱਡੇ ਪੱਧਰ 'ਤੇ  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗੀਆਂ ਹੋਈਆਂ ਹਨ।