ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ 'ਚ ਹੋਈ ਲੜਾਈ, ਇਕ ਵਿਅਕਤੀ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਵਿਅਕਤੀ ਦੇ ਘਰ ਦੀ ਕੰਧ ਦੇ ਨਾਲ ਨਜ਼ਦੀਕੀ ਪਿੰਡ ਦੇ ਇਕ ਵਿਅਕਤੀ ਨੇ ਰੂੜੀ ਅਤੇ ਪਰਾਲੀ ਲਾਈ ਹੋਈ ਹੈ,

fight

ਗੁਰੂਹਰਸਹਾਏ- ਪੰਜਾਬ 'ਚ ਪਰਿਵਾਰਕ ਝਗੜੇ ਨਾਲ ਜੁੜਿਆ ਖ਼ਬਰਾਂ ਰੋਜਾਨਾ ਵੇਖਣ ਨੂੰ ਮਿਲਦੀਆਂ ਹਨ। ਅੱਜ ਤਾਜਾ ਮਾਮਲਾ ਗੁਰੂਹਰਸਹਾਏ ਤੋਂ ਸਾਹਮਣੇ ਆਇਆ ਹੈ। ਇਹ ਝਗੜਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ 'ਵਿਚਕਾਰ ਰਾਜ਼ੀਨਾਮੇ ਦੌਰਾਨ ਹੋਇਆ। ਦੱਸ ਦੇਈਏ ਕਿ ਇਹ ਘਟਨਾ ਗੁਰੂਹਰਸਹਾਏ ਦੇ ਪਿੰਡ ਸ਼ਰੀਂਹਵਾਲਾ ਬਰਾੜ ਦੀ ਹੈ। ਦੋ ਧਿਰਾਂ 'ਚ ਰਾਜ਼ੀਨਾਮੇ ਦੌਰਾਨ ਲੜਾਈ-ਝਗੜਾ ਹੋ ਗਿਆ, ਜਿਸ ਦੌਰਾਨ ਅੰਮ੍ਰਿਤਧਾਰੀ ਸਿੱਖ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਅਤੇ ਉਸ ਦੀ ਪਗੜੀ ਵੀ ਉਤਾਰ ਦਿੱਤੀ ਗਈ। ਇਸ ਲੜਾਈ ਦੌਰਾਨ ਇਕ ਵਿਅਕਤੀ ਦੇ ਜ਼ਖਮੀ ਹੋ ਗਿਆ, ਜਿਸ ਨੂੰ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ । 

ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ਰੀਂਹਵਾਲਾ ਬਰਾੜ 'ਚ ਇਕ ਵਿਅਕਤੀ ਦੇ ਘਰ ਦੀ ਕੰਧ ਦੇ ਨਾਲ ਨਜ਼ਦੀਕੀ ਪਿੰਡ ਦੇ ਇਕ ਵਿਅਕਤੀ ਨੇ ਰੂੜੀ ਅਤੇ ਪਰਾਲੀ ਲਾਈ ਹੋਈ ਹੈ, ਜਿਸ ਨੂੰ ਜਦੋਂ ਚੁੱਕਣ ਲਈ ਕਿਹਾ ਤਾਂ ਦੋਹਾਂ ਧਿਰਾਂ ਵਿਚਾਲੇ ਲੜਾਈ ਹੋ ਗਈ।