ਪੰਜਾਬ 'ਚ ਦੀਵਾਲੀ ਮਗਰੋਂ ਆਬੋ ਹਵਾ ਹੋਈ ਖ਼ਰਾਬ, ਪ੍ਰਦੂਸ਼ਣ ਨੇ ਤੋੜੇ ਸਾਰੇ ਰਿਕਾਰਡ
ਅੰਮ੍ਰਿਤਸਰ ਵਿਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 386 ਰਿਹਾ ਜੋ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਰਿਹਾ।
ਚੰਡੀਗੜ੍ਹ: ਬੀਤੇ ਦਿਨੀ ਦੀਵਾਲੀ ਦਾ ਤਿਉਹਾਰ ਹੋਣ ਕਰਕੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਦੀ ਮਾਤਰਾ ਵੱਧ ਗਈ ਹੈ। ਦੱਸ ਦੇਈਏ ਕਿ ਪਟਾਕੇ ਚਲਾਉਣ 'ਤੇ ਸਰਕਾਰ ਨੇ ਪਾਬੰਦੀ ਲਗਾਈ ਸੀ ਪਰ ਇਸ ਦੇ ਬਾਵਜੂਦ ਵੀ ਪਟਾਕੇ ਚਲਾਏ ਗਏ, ਜਿਸ ਨਾਲ ਪੰਜਾਬ ਆਬੋ ਹਵਾ ਖ਼ਰਾਬ ਹੋ ਗਈ। ਇਸ ਸਾਲ ਵੱਡੇ ਦਾਅਵਿਆਂ ਅਤੇ ਪਾਬੰਦੀਆਂ ਦੇ ਬਾਵਜੂਦ ਵੀ ਪ੍ਰਦੂਸ਼ਣ ਸਭ ਤੋਂ ਵੱਧ ਰਿਹਾ।
ਜ਼ਿਲ੍ਹਿਆਂ 'ਚ ਪ੍ਰਦੂਸ਼ਣ ਦੀ ਮਾਤਰਾ
ਮਹਾਨਗਰ ਅੰਮ੍ਰਿਤਸਰ ਸਭ ਤੋਂ ਪ੍ਰਦੂਸ਼ਿਤ ਰਿਹਾ, ਜਦੋਂਕਿ ਲੁਧਿਆਣਾ ਦੂਜੇ ਅਤੇ ਪਟਿਆਲਾ ਤੀਜੇ ਸਥਾਨ 'ਤੇ ਰਿਹਾ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀਵਾਲੀ ਵਾਲੇ ਦਿਨ ਕਰਵਾਏ ਗਏ ਏਅਰ ਕੁਆਲਟੀ ਇੰਡੈਕਸ ਸਰਵੇਖਣ ਤੋਂ ਹੋਇਆ ਹੈ। ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਪਟਾਕੇ ਚਲਾਉਣ 'ਤੇ ਪਾਬੰਦੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪ੍ਰਦੂਸ਼ਣ ਘੱਟ ਰਿਹਾ।
-ਅੰਮ੍ਰਿਤਸਰ ਵਿਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 386 ਰਿਹਾ ਜੋ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਰਿਹਾ।
-ਜਲੰਧਰ ਵਿੱਚ 328, ਖੰਨਾ ਵਿੱਚ 281, ਲੁਧਿਆਣਾ ਵਿੱਚ 376, ਮੰਡੀ ਗੋਬਿੰਦਗੜ ਵਿੱਚ 262 ਅਤੇ ਪਟਿਆਲੇ ਵਿੱਚ 334 ਪਈ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਵਾ ਦੀ ਗੁਣਵੱਤਾ ਦਾ ਇੰਡੈਕਸ ਅੰਮ੍ਰਿਤਸਰ ਵਿਚ 276, ਜਲੰਧਰ ਵਿਚ 282, ਖੰਨਾ ਵਿਚ 255, ਲੁਧਿਆਣਾ ਵਿਚ 304, ਮੰਡੀ ਗੋਬਿੰਦਗੜ ਵਿਚ 311 ਅਤੇ ਪਟਿਆਲਾ ਵਿਚ 328 ਸੀ।