''ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਲਗਾਉਣਾ ਚਾਹੁੰਦੇ ਨੇ ਜੰਮੂ-ਕਸ਼ਮੀਰ 'ਚ ਧਾਰਾ 370''
ਪ੍ਰਸਾਦ ਨੇ ਕਿਹਾ, "ਉਨ੍ਹਾਂ ਦਾ ਇਕ ਨਿਸ਼ਚਿਤ ਏਜੰਡਾ ਹੈ ਕਿ ਧਾਰਾ 370 ਨੂੰ ਰੱਦ ਕਰਕੇ ਮੁੜ ਲਾਗੂ ਕੀਤਾ ਜਾਣਾ ਚਾਹੀਦਾ ਹੈ।"
ਸ਼੍ਰੀਨਗਰ - ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ, ''ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਤੋਂ ਜੰਮੂ-ਕਸ਼ਮੀਰ 'ਚ ਧਾਰਾ 370 ਲਗਾਉਣਾ ਚਾਹੁੰਦਾ ਹੈ। ਉਹ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਇਕ ਖ਼ਾਸ ਕਾਨੂੰਨ ਨੂੰ ਜੰਮੂ-ਕਸ਼ਮੀਰ 'ਚ ਨਹੀਂ ਚਾਹੁੰਦੇ ਹਨ, ਜਿਸ ਨਾਲ ਕਿ ਉਹ ਭ੍ਰਿਸ਼ਟਾਚਾਰ ਦੇ ਨਾਲ ਜਾਰੀ ਰਹਿ ਸਕੇ।
ਕਾਨੂੰਨ ਮੰਤਰੀ ਨੇ ਕਿਹਾ, ਕਸ਼ਮੀਰ ਵਿਚ ਗੁਪਕਰ ਡਿਕਲੇਰੇਸ਼ਨ ਆਫ਼ ਪੀਪਲਜ਼ ਅਲਾਇੰਸ ਹੈ। ਉਹ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀਡੀਸੀ) ਦੀ ਚੋਣ ਲੜ ਰਹੇ ਹਨ। ਇਸ ਦੀਆਂ 10 ਪਾਰਟੀਆਂ ਹਨ, ਮੁੱਖ ਤੌਰ 'ਤੇ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਅਤੇ ਹੁਣ ਕਾਂਗਰਸ ਵੀ ਇਸ ਵਿਚ ਆ ਰਹੀ ਹੈ।
ਪ੍ਰਸਾਦ ਨੇ ਕਿਹਾ, "ਉਨ੍ਹਾਂ ਦਾ ਇਕ ਨਿਸ਼ਚਿਤ ਏਜੰਡਾ ਹੈ ਕਿ ਧਾਰਾ 370 ਨੂੰ ਰੱਦ ਕਰਕੇ ਮੁੜ ਲਾਗੂ ਕੀਤਾ ਜਾਣਾ ਚਾਹੀਦਾ ਹੈ।" ਫਾਰੂਕ ਅਬਦੁੱਲਾ ਵਰਗੇ ਕੁਝ ਲੋਕ ਤਾਂ ਇਸ ਹੱਦ ਤਕ ਵੀ ਚਲੇ ਗਏ ਹਨ ਕਿ ਉਨ੍ਹਾਂ ਨੇ ਕਿਹਾ ਹੈ ਕਿ ਜੇ ਸਾਨੂੰ ਫਿਰ ਤੋਂ ਧਾਰਾ 370 ਲਾਗੂ ਕਰਨ ਲਈ ਚੀਨ ਦੀ ਮਦਦ ਵੀ ਲੈਣੀ ਪਵੇ ਤਾਂ ਅਸੀਂ ਜਰੂਰ ਲਵਾਂਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਨੈਸ਼ਨਲ ਪ੍ਰੈਸ ਕਾਨਫਰੰਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕੁੱਝ ਸਮਾਂ ਪਹਿਲਾਂ ਸੂਬੇ ਤੋਂ ਹਟਾਈ ਗਈ ਧਾਰਾ 370 ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਬਹਾਲ ਕਰਨ ਵਿਚ ਚੀਨ ਦੀ ਮਦਦ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੋਦੀ ਸਰਕਾਰ ਦੇ ਇਸ ਕਦਮ ਵਿਚ ਸਾਥ ਦੇਣ ਵਾਲਿਆਂ ਨੂੰ ਵੀ ਗੱਦਾਰ ਦੱਸਿਆ ਹੈ।