ਸੜਕੀ ਹਾਦਸਿਆਂ 'ਚ ਦੋ ਸਕੇ ਭਰਾਵਾਂ ਸਣੇ ਸੱਤ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਸੜਕੀ ਹਾਦਸਿਆਂ 'ਚ ਦੋ ਸਕੇ ਭਰਾਵਾਂ ਸਣੇ ਸੱਤ ਲੋਕਾਂ ਦੀ ਮੌਤ

image

ਦੇਵਰੀਆ, 15 ਨਵੰਬਰ: ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਦੀਵਾਲੀ ਦੀ ਰਾਤ ਦੋ ਸੜਕ ਹਾਦਸਿਆਂ ਵਿਚ ਦੋ ਸਗੇ ਭਰਾਵਾਂ ਸਣੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿਚ ਮਰਨ ਵਾਲਿਆਂ ਵਿਚ ਚਾਰ ਨੌਜਵਾਨ ਦੇਵਰੀਆ ਜ਼ਿਲ੍ਹੇ ਤੋਂ ਇਕ ਨੌਜਵਾਨ ਕੁਸ਼ੀਨਗਰ ਦਾ ਸ਼ਾਮਲ ਹੈ। ਦੂਜੀ ਘਟਨਾ ਵਿਚ ਇਕ ਨਾਬਾਲਗ਼ ਸੰਤ ਕਬੀਰ ਨਗਰ ਅਤੇ ਦੂਜਾ ਸਿਧਾਰਥ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਪਹਿਲੀ ਘਟਨਾ ਸ਼ਨਿਚਰਵਾਰ ਦੀ ਦੁਪਹਿਰ ਇਕ ਵਜੇ ਕੋਤਵਾਲੀ ਇਲਾਕੇ  ਦੇ ਰਾਸ਼ਟਰੀ ਰਾਜ ਮਾਰਗ ਵਿਖੇ ਨਵੀਂ ਸਬਜ਼ੀ ਮੰਡੀ ਕੋਲ ਸਾਹੂ ਧਰਮਕੰਡੇ ਨੇੜੇ ਹੋਈ। ਕੁਸ਼ੀਨਗਰ ਜ਼ਿਲ੍ਹੇ ਦੇ ਹਾਟਾ ਇਲਾਕੇ ਦੇ ਪਿਪਰਾ ਕਪੂਰ ਪਿੰਡ ਦੇ ਰਹਿਣ ਵਾਲੇ 26 ਸਾਲਾ ਅਰਮਾਨ ਪੁੱਤਰ ਸਰਫੂਦੀਨ ਅਤੇ ਦੇਵਰੀਆ ਜ਼ਿਲ੍ਹੇ ਦੇ ਰਾਮਪੁਰ ਕਾਰਖਾਨਾ ਥਾਣਾ ਇਲਾਕੇ ਦੇ ਕਰਮਹਾ ਪਿੰਡ ਵਾਸੀ 25 ਸਾਲਾ ਅਮਜ਼ਦ ਪੁੱਤਰ ਅਮਰੂਦੀਨ ਸਾਊਦੀ ਅਰਬ ਤੋਂ ਸ਼ਨਿਚਰਵਾਰ ਨੂੰ ਪਰਤ ਰਹੇ ਹਨ।
ਅਪਣੇ ਵੱਡੇ ਭਰਾ ਅਮਜ਼ਦ ਨੂੰ ਲੈਣ ਲਈ 20 ਸਾਲਾ ਛੋਟਾ ਭਰਾ ਅਫਜ਼ਲ, 35 ਸਾਲਾ ਰਿਆਜ਼ ਅਹਿਮਦ ਪੁੱਤਰ ਨੱਥੂ ਅਤੇ ਡਰਾਈਵਰ ਹਿਰੰਦਾਪੁਰ ਨਿਵਾਸੀ 45 ਸਾਲਾ ਆਸ ਮੁਹੰਮਦ ਪੁੱਤਰ ਮੁਹੰਮਦ ਇਸਲਾਮ ਨਾਲ ਕਾਰ ਰਾਹੀਂ ਲਖਨਊ ਏਅਰਪੋਰਟ ਗਏ ਸਨ। ਰਾਤ ਨੌਂ ਵਜੇ ਕਾਰ ਰਾਹੀਂ ਪੰਜ ਲੋਕ ਵਾਪਸ ਪਰਤ ਰਹੇ ਸਨ।
ਸੰਤ ਕਬੀਰ ਨਗਰ ਕੋਤਵਾਲੀ ਇਲਾਕੇ ਦੇ ਹਾਈਵੇ 'ਤੇ ਨਵੀਨ ਮੰਡੀ ਨੇੜੇ ਪਹੁੰਚੇ ਹੀ ਸਨ ਕਿ ਕਾਰ ਬੇਕਾਬੂ ਹੋ ਕੇ ਦੂਜੀ ਲੇਨ ਵਿਚ ਪਹੁੰਚ ਕੇ ਬਸਤੀ ਵਲ ਜਾ ਰਹੇ ਟਰੱਕ ਵਿਚ ਜਾ ਵਜੀ। ਕਾਰ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਕੋਤਵਾਲ ਮਨੋਜ ਪਾਂਡੇ ਅਪਣੇ ਸਾਥੀ ਨਵੀਨ ਸਬਜ਼ੀ ਮੰਡੀ ਚੌਕੀ ਇੰਚਾਰਜ ਅਨਿਰੁਧ ਸਿੰਘ ਅਤੇ ਬਰਦਹੀਆ ਚੌਕੀ ਇੰਚਾਰਜ ਸ਼ੈਲੇਂਦਰ ਸ਼ੁਕਲਾ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਇਕ ਕਰੇਨ ਮੰਗਾ ਕੇ ਰਸਤੇ ਤੋਂ ਹਾਦਸਾਗ੍ਰਸਤ ਗੱਡੀ ਨੂੰ ਸੜਕ ਤੋਂ ਹਟਾ ਦਿਤਾ।
ਕੋਤਵਾਲ ਮਨੋਜ ਪਾਂਡੇ ਨੇ ਦਸਿਆ ਕਿ ਮੌਕੇ 'ਤੇ ਜਾਂਚ ਤੋਂ ਬਾਅਦ ਪਤਾ ਲਗਦਾ ਹੈ ਕਿ ਕਾਰ ਚਾਲਕ ਨੂੰ ਨੀਂਦ ਆ ਗਈ ਹੋਵੇਗੀ ਅਤੇ ਕਾਰ ਡਿਵਾਈਡਰ ਦੇ ਉੱਪਰੋਂ ਲੰਘ ਕੇ ਅਤੇ ਦੂਜੀ ਲੇਨ ਵਿਚ ਪਹੁੰਚ ਕੇ ਟਰੱਕ ਵਿਚ ਜਾ ਵਜੀ। ਹਾਦਸੇ ਵਿਚ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। (ਏਜੰਸੀ)