ਚੰਨੀ ਦੀ ਸਰਕਾਰ, ਆਮ ਲੋਕਾਂ ਦੀ ਸਰਕਾਰ : ਲਾਲ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਚੰਨੀ ਦੀ ਸਰਕਾਰ, ਆਮ ਲੋਕਾਂ ਦੀ ਸਰਕਾਰ : ਲਾਲ ਸਿੰਘ

image

ਪਟਿਆਲਾ, 15 ਨਵੰਬਰ (ਦਲਜਿੰਦਰ ਸਿੰਘ) : ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਦੇ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਵੇਖਦਿਆਂ ਸੂਬੇ ਦੇ ਲੋਕ ਖੁਸ਼ ਹਨ ਤੇ ਸ. ਚੰਨੀ ਨੇ ਮਹਿਜ਼ ਥੋੜੇ ਜਿਹੇ ਦਿਨਾਂ ’ਚ ਆਮ ਲੋਕਾਂ ਦੀ ਸਰਕਾਰ ਹੋਣ ਦਾ ਅਹਿਸਾਸ ਕਰਵਾ ਦਿਤਾ ਹੈ ਤੇ ਇਨ੍ਹਾਂ ਕੰਮਾਂ ਨੂੰ ਵੇਖਦਿਆਂ ਦੋਵਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। 
ਇਹ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਿੰਡ ਲਲੋਛੀ ਵਿਖੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਉਪਰੰਤ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿਛਲੇ 10 ਸਾਲ ਪੰਜਾਬ ’ਤੇ ਕਾਬਜ਼ ਰਹੀ ਅਕਾਲੀ ਭਾਜਪਾ ਸਰਕਾਰ ਦੇ ਸ਼ਾਸਨਕਾਲ ਦੌਰਾਨ ਨਸ਼ਿਆਂ ਵਿਚ ਗ਼ਲਤਾਨ ਹੋਈ ਜਵਾਨੀ ’ਤੇ ਕਰਜੇ ਵਿਚ ਡੁੱਬੀ ਕਿਸਾਨੀ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਾਹਰ ਕਢਿਆ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖ਼ੁਸ਼ ਹੈ ਅਤੇ ਪੰਜਾਬ ਵਾਸੀਆਂ ਨੂੰ ਮੁੱਖ-ਮੰਤਰੀ ਤੋਂ ਪੂਰੀਆਂ ਉਮੀਦਾਂ ਵੀ ਹਨ ਕਿਉਂਕਿ ਮੁੱਖ ਮੰਤਰੀ ਨੇ ਇਕ ਬੇਹਤਰ ਪੰਜਾਬ ਸਿਰਜਨ ਦਾ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਹੈ, ਜਿਸ ਨੂੰ ਪੂਰਾ ਕਰਨਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੂਰੀ ਕੋਸ਼ਿਸ਼ ਹੈ ਅਤੇ ਪੰਜਾਬ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ। 
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੀਤੇ ਦਿਨੀਂ ਵਿਕੀ ਝੋਨੇ ਦੀ ਫ਼ਸਲ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿਤੀ ਗਈ ਤੇ ਸਮੂਹ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 24 ਘੰਟੇ ਤੋਂ 48 ਘੰਟੇ ਵਿਚ ਕੀਤੀ ਜਾਣੀ ਯਕੀਨੀ ਕਰਵਾਈ ਗਈ ਸੀ, ਜਿਸ ਕਾਾਰਨ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਸਮੇਂ ਸਿਰ ਦਿਤੀ ਗਈ। ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆਖਿਆ ਕਿ ਬੀਤੇ ਦਿਨੀਂ ਕੁਦਰਤੀ ਆਫ਼ਤ ਦੇ ਚਲਦਿਆਂ ਗੜ੍ਹੇਮਾਰੀ ਦੌਰਾਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਨੂੰ ਬਣਦਾ ਮੁਆਵਜ਼ਾ ਸਰਕਾਰ ਵਲੋਂ ਜਲਦੀ ਤੋਂ ਜਲਦੀ ਦਿਤਾ ਜਾ ਰਿਹਾ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਮ ਲਿਆ ਕਿਹਾ ਕਿ ਕਾਂਗਰਸ ਪਾਰਟੀ ਇਕ ਸਮੁੰਦਰ ਦੀ ਤਰ੍ਹਾਂ ਹੈ ਤੇ ਪਾਰਟੀ ’ਚੋਂ ਕਿਸੇ ਆਗੂ ਦੇ ਚਲੇ ਜਾਣ ਨਾਲ  ਕੋਈ ਫ਼ਰਕ ਨਹੀਂ ਪੈਦਾ ਹੈ, ਜਿਸ ਕਾਰਨ ਜਿਹੜੇ ਆਗੂ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚਣਾਂ ’ਚ ਹਰਾਉਣ ਦੀਆਂ ਗੱਲਾਂ ਕਰਦੇ ਹਨ ਇਹ ਸਿਰਫ਼ ਉਨ੍ਹਾਂ ਦਾ ਵਹਿਮ ਹੈ ਜਦਕਿ ਇਸ ਵਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ’ਤੇ ਜਿੱਤ ਹਾਸਲ ਕਰਦਿਆਂ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਬਣਾਏਗੀ। 
ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪਰਦਮਨ ਸਿੰਘ ਵਿਰਕ, ਲਾਭ ਸਿੰਘ ਸਿੱਧੂ, ਰਾਜਪਾਲ ਸਿੰਘ ਬੰਮਣਾਂ, ਅਮਰਜੀਤ ਸਿੰਘ ਟੋਡਰਪੁਰ, ਅਜੀਤ ਸਿੰਘ ਫ਼ਤਿਹਪੁਰ,  ਬਲਬੀਰ ਸਿੰਘ ਵੜੈਚ, ਪੀ.ਏ. ਮੇਜਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਨੰ 15ਪੀਏਟੀ. 21