ਮੁੱਲਾਂਪੁਰ ਦਾਖਾ: ਆਮਦਨ ਕਰ ਵਿਭਾਗ ਨੇ ਮੰਗਲਵਾਰ ਸਵੇਰੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਛਾਪਾ ਮਾਰਿਆ। ਆਮਦਨ ਕਰ ਵਿਭਾਗ ਦੀ ਟੀਮ ਸਵੇਰੇ 5 ਵਜੇ ਹੀ ਉਸ ਦੇ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਛਾਪੇਮਾਰੀ ਅਜੇ ਜਾਰੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਆਮਦਨ ਕਰ ਵਿਭਾਗ ਕੀ ਜਾਂਚ ਕਰ ਰਿਹਾ ਹੈ। ਮਨਪ੍ਰੀਤ ਇਆਲੀ ਦੇ ਘਰ ਵੱਡੇ ਕਾਫ਼ਲੇ 'ਚ ਆਈ. ਟੀ. ਦੀਆਂ ਟੀਮਾਂ ਪਹੁੰਚੀਆਂ ਹਨ।
ਮਨਪ੍ਰੀਤ ਇਆਲੀ ਦੇ ਘਰ ਵੱਡੇ ਕਾਫ਼ਲੇ 'ਚ ਆਈ. ਟੀ. ਦੀਆਂ ਟੀਮਾਂ ਪਹੁੰਚੀਆਂ ਹਨ। ਸਾਡੇ ਪੱਤਰਕਾਰ ਰਾਜਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਸਵੇਰੇ ਲਗਭਗ 6 ਵਜੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਅਕਾਲੀ ਵਿਧਾਇਕ ਦੇ ਘਰ ਛਾਪਾ ਮਾਰਿਆ।
ਟੀਮਾਂ ਵਿਚ 60 ਤੋਂ 70 ਬੰਦੇ ਮੌਜੂਦ ਹਨ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਹ ਛਾਣਬੀਣ ਅਕਾਲੀ ਵਿਧਾਇਕ ਦੇ ਘਰ ਵਿਚ ਹੀ ਨਹੀਂ ਉਹਨਾਂ ਦੀਆਂ ਪ੍ਰਾਪਟੀਆਂ ਅਤੇ ਉਹਨਾਂ ਦੀਆਂ ਬਿਜਨੈੱਸ ਆਫਿਸ ਵਿਚ ਵੀ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ 1999 ਵਿਚ ਵੀ ਉਹਨਾਂ ਦੇ ਘਰ ਰੇਡ ਮਾਰੀ ਗਈ ਸੀ ਪਰ ਉਸ ਵਿਚ ਉਹ ਬਿਲਕੁਲ ਕਲੀਨ ਚਿੱਟ ਹੋ ਕੇ ਨਿਕਲੇ ਸਨ। ਇਆਲੀ ਦਾ ਦਾਅਵਾ ਹੈ ਕਿ ਉਹ ਹੁਣ ਵੀ ਕਲੀਨ ਚਿੱਟ ਨਿਕਲਣਗੇ ਕਿਉਂਕਿ ਉਹਨਾਂ ਕੋਲ ਸਾਰੇ ਡਾਕੂਮੈਂਟਸ ਪੂਰੇ ਹਨ।