ਪੀਐੱਮ ਮੋਦੀ ਸਿੱਖਾਂ ਤੇ ਦੇਸ਼ ਲਈ ਸੰਵੇਦਨਸ਼ੀਲ ਹਨ ਤਾਂ ਹੀ ਖੁੱਲ੍ਹਿਆ ਲਾਂਘਾ: ਹਰਜੀਤ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇ ਪ੍ਰਧਾਨ ਮੰਤਰੀ ਹੀ ਸੰਵੇਦਨਸ਼ੀਲ ਨਾ ਹੁੰਦੇ ਤਾਂ ਲਾਂਘਾ ਕਿਵੇਂ ਖੁੱਲ੍ਹਦਾ।

Harjeet Grewal

ਚੰਡੀਗੜ੍ਹ - ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਅੱਜ ਨਾਨਕ ਨਾਮ ਲੇਵਾ ਸੰਗਤਾਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਰਤਾਰਪੁਰ ਲਾਂਘਾ ਕੱਲ੍ਹ ਤੋਂ ਖੁਲ੍ਹ ਰਿਹਾ ਹੈ ਇਸ ਨੂੰ ਸਰਕਾਰ ਦੀ ਹਰੀ ਝੰਡੀ ਮਿਲ ਗਈ ਹੈ। ਇਸ ਬਾਰੇ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਲਾਂਘਾ ਖੋਲ੍ਹਣ ਤੋਂ ਬਾਅਦ ਹਰਜੀਤ ਗਰੇਵਾਲ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਸ ਗੱਲ ਨੂੰ ਲੈ ਕੇ ਪਾਜ਼ੀਟਿਵ ਵਿਚਾਰ ਸੀ ਕਿਉਂਕਿ ਖਾਲਸੇ ਲਈ ਸਿੱਖਾਂ ਲਈ ਤੇ ਦੇਸ਼ ਵਾਸੀਆਂ ਲਈ ਸੰਵੇਦਨਸ਼ੀਲ ਹਨ ਤੇ ਇਸੇ ਲਈ ਹੀ ਇਹ ਲਾਂਘਾ ਖੋਲ੍ਹਿਆ ਗਿਆ ਹੈ ਤੇ ਜੇ ਪ੍ਰਧਾਨ ਮੰਤਰੀ ਹੀ ਸੰਵੇਦਨਸ਼ੀਲ ਨਾ ਹੁੰਦੇ ਤਾਂ ਲਾਂਘਾ ਕਿਵੇਂ ਖੁੱਲ੍ਹਦਾ।

ਉਹਨਾਂ ਕਿਹਾ ਕਿ 70 ਸਾਲਾਂ ਦੀ ਅਰਦਾਸਾਂ ਤੋਂ ਬਾਅਦ ਸਿੱਖ ਰਾਸ਼ਟਰਪਤੀ ਰਹੇ, ਪ੍ਰਧਾਨ ਮੰਤਰੀ ਰਹੇ ਉਹ ਵੀ ਇਸ ਲਾਂਘੇ ਦਾ ਨਿਰਮਾਣ ਨਹੀਂ ਕਰ ਪਾਏ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਨਿਰਮਾਣ ਕਰਵਾਇਆ ਤੇ ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਕਿਹਾ ਕਿ ਜੋ ਲੋਕ ਸਿੱਖਾਂ ਲਈ ਸਰਕਾਰ ਲਈ ਤੇ ਪ੍ਰਧਾਨ ਮੰਤਰੀ ਖਿਲਾਫ਼ ਗਲਤ ਪ੍ਰਚਾਰ ਕਰਦੇ ਹਨ ਇਹ ਉਹਨਾਂ ਲਈ ਢੁਕਵਾਂ ਜਵਾਬ ਹੈ। 

ਜਦੋਂ ਉਹਨਾਂ ਨੂੰ ਨਵਜੋਤ ਸਿੱਧੂ ਬਾਰੇ ਪੁੱਛਿਆ ਗਿਆ ਕਿ ਉਹ ਪਿਛਲੇ ਦਿਨੀਂ ਕਰਤਾਰਪੁਰ ਜਾ ਕੇ ਆਏ ਤੇ ਅਰਦਾਸ ਕਰ ਕੇ ਆਏ ਹਨ ਤਾਂ ਉਸ ਬਾਰੇ ਹਰਜੀਤ ਗਰੇਵਾਲ ਨੇ ਕਿਹਾ ਕਿ ਨਵੋਜਤ ਸਿੱਧੂ ਬਾਰੇ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਉਹਨਾਂ ਦਾ ਧੰਨਵਾਦ ਜੇ ਉਹ ਪ੍ਰਧਾਨ ਮੰਤਰੀ ਜੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਹਨਾਂ ਨੇ ਨਵਜੋਤ ਸਿੱਧੂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰਦੇ ਹਨ ਉਹ ਬਹੁਤ ਮਹਾਨ ਸ਼ਖਸ਼ੀਅਤ ਹਨ। 

ਉਹਨਾਂ ਦੱਸਿਆ ਕਿ ਜੋ ਪਹਿਲਾਂ ਜੱਥਾ 18 ਤਾਰੀਕ ਨੂੰ ਜਾਵੇਗਾ ਉਸ ਦੇ ਸਵਾਗਤ ਲਈ ਸਾਡੇ ਭਾਜਪਾ ਦੇ ਆਗੂ ਮੌਜੂਦ ਰਹਿਣਗੇ ਤੇ ਇਸ ਦੇ ਸਾਰਾ ਪ੍ਰਬੰਧ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ। ਚਰਨਜੀਤ ਚੰਨੀ ਵੱਲੋਂ ਕਰਤਾਰਪੁਰ ਜਾਣ ਦੀ ਗੱਲ ਨੂੰ ਲੈ ਕੇ ਹਰਜੀਤ ਗਰੇਵਾਲ ਨੇ ਕਿਹਾ ਕਿ ਚੰਨੀ ਸਾਹਿਬ ਤਾਂ ਕਿਤੇ ਵੀ ਜਾ ਸਕਦੇ ਹਨ ਕਿਉਂਕਿ ਉਹ ਸਿਰਫ਼ 2 ਮਹੀਨੇ ਲਈ ਹੀ ਹਨ ਤੇ ਉਹਨਾਂ ਲਈ ਸਭ ਕੁੱਝ ਮੁਆਫ਼ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਬਹੁਤ ਚੰਗਾ ਕੰਮ ਕਰ ਰਹੇ ਹਨ ਤੇ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਉਹਨਾਂ ਨੂੰ ਸਤਬੁੱਧੀ ਬਖ਼ਸ਼ੇ।

ਇਸ ਦੇ ਨਾਲ ਹੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕਈ ਬਿਆਨਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਸਿਆਸੀ ਲਾਹਾ ਲੈਣ ਲਈ ਲਾਂਘਾ ਖੋਲ੍ਹਿਆ ਹੈ ਤਾਂ ਹਰਜੀਤ ਗਰੇਵਾਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹੈ ਇਹੋ ਜਿਹੀਆਂ ਘਟੀਆ ਗੱਲਾਂ ਨਾ ਕਰੋ ਕਿਉਂਕਿ ਪੂਰੀ ਦੁਨੀਆਂ ਵਿਚ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ ਜਿਨ੍ਹਾਂ ਨੂੰ ਦੇਖ ਦੇ ਇਹ ਕਦਮ ਚੁੱਕਿਆ ਗਿਆ ਹੈ।