ਸਤਬੀਰ ਸਿੰਘ ਖੱਟੜਾ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਸੀ ਤੇ ਖੜੇ ਰਹਾਂਗੇ : ਬਲਵਿੰਦਰ ਸਿੰਘ ਲੰਗ

ਏਜੰਸੀ

ਖ਼ਬਰਾਂ, ਪੰਜਾਬ

ਸਤਬੀਰ ਸਿੰਘ ਖੱਟੜਾ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਸੀ ਤੇ ਖੜੇ ਰਹਾਂਗੇ : ਬਲਵਿੰਦਰ ਸਿੰਘ ਲੰਗ

image

ਭਾਦਸੋਂ, 15 ਨਵੰਬਰ (ਗੁਰਪ੍ਰੀਤ ਆਲੋਵਾਲ) : ਸਤਬੀਰ ਸਿੰਘ ਖੱਟੜਾ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਤੇ ਖੜੇ ਰਹਾਂਗੇ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਾ ਬਲਵਿੰਦਰ ਸਿੰਘ ਲੰਗ ਨੇ ਸ੍ਰੋਮਣੀ ਅਕਾਲੀ ਦਲ ਦਲ ਵੱਲੋਂ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਚੋਣ ਮੈਦਾਨ ‘ਚ ਉਤਾਰੇ ਉਮੀਦਵਾਰ ਬਿੱਟੂ ਚੱਠਾ ਦਾ ਸਾਥ ਦੇਣ ਦੀ ਚੱਲੀ ਗੱਲ ਦਾ ਖੰਡਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਦਿਹਾਤੀ ਤੋਂ  2017 ਦੀ ਵਿਧਾਨ ਸਭਾ ਚੋਣ ਲੜਨ ਵਾਲੇ ਸਤਬੀਰ ਸਿੰਘ ਖੱਟੜਾ ਨੇ ਅਕਾਲੀ ਦਲ ਨੂੰ ਅਸਤੀਫਾ ਦੇ ਦਿੱਤਾ ਸੀ। ਬਲਵਿੰਦਰ ਸਿੰਘ ਲੰਗ ਨੇ ਕਿਹਾ ਕਿ ਉਹ ਸਾਫ ਸ਼ਖਸੀਅਤ ਦੇ ਮਾਲਕ ਨੌਜਵਾਨ ਆਗੂ ਸਤਬੀਰ ਸਿੰਘ ਖੱਟੜਾ ਦੀ ਸੋਚ ਨਾਲ ਜੁੜ ਕੇ ਹਲਕਾ ਪਟਿਆਲਾ ਦਿਹਾਤੀ ‘ਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਨਾਲ ਨਹੀਂ ਬਲਕਿ ਸਤਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਸਮਾਜ ਸੇਵਾ ਦੇ ਕਾਰਜਾਂ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਨਾਲ ਜੁੜੇ ਹੋਏ ਹਨ ਤੇ ਜੁੜੇ ਰਹਿਣਗੇ। 
ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਪਾਈ ਗਈ ਪੋਸਟ ਨੂੰ ਦੇਖ ਕੇ ਉਨ੍ਹਾਂ ਦੇ ਮਨ ਬਹੁਤ ਠੇਸ ਪਹੁੰਚੀ। ਉਨ੍ਹਾਂ ਕਿਹਾ ਕਿ ਮੇਰਾ (ਬਲਵਿੰਦਰ ਸਿੰਘ ਲੰਗ) ਸਿਰਫ ਮਾਲਵਿੰਦਰ ਸਿੰਘ ਮਾਲੀ ਨਾਲ ਵਿਆਹ ਸਾਦੀ ਵਿੱਚ ਅਉਣ ਜਾਣ ਕਾਰਨ ਮੇਰੇ ਬੇਟੇ ਦੇ ਵਿਆਹ ਦਾ ਸਗਨ ਪਾਉਣ ਲਈ ਦਸ ਕੇ ਘਰ ਆਏ ਅਤੇ ਬਹਾਨੇ ਨਾਲ ਮੂੰਹ ਮਿੱਠਾ ਕਰਵਾ ਕੇ ਝੂਠ ਅਤੇ ਗਲਤ ਇਹ ਕਿ ਪਟਿਆਲਾ ਦਿਹਾਤੀ ਉਮੀਦਵਾਰ ਦਾ ਮੂੰਹ ਮਿੰਠਾ ਕਰਵਾਇਆ ਅਤੇ ਪੂਰਨ ਸਾਥ ਦੇਣ ਦਾ ਭਰੋਸਾ ਲਿੱਖ ਕੇ ਪੋਸਟ ਸੇਅਰ ਕਰ ਦਿੱਤੀ ਜਿਸ ਨਾਲ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ। ਮੈਂ ਸਿਰਫ ਸ.ਸਤਬੀਰ ਸਿੰਘ ਖੱਟੜਾ ਦੇ ਪਰਿਵਾਰ ਨਾਲ ਹਾ ਤੇ ਨਾਲ ਰਹਾਂਗਾ ਅਤੇ ਸ. ਸਤਬੀਰ ਸਿੰਘ ਖੱਟੜਾ  ਦੇ ਹਰ ਹੁਕਮ ਨੂੰ ਪੂਰਾ ਕਰਾਂਗਾ। ਕਿਰਪਾ ਕਰ ਕੇ ਗਲਤ ਪ੍ਰਚਾਰ ਨਾ ਕਰੋ ਜੀ।
ਫੋਟੋ ਨੰ 15 ਪੀ ਏ ਟੀ. 27
ਬਲਵਿੰਦਰ ਸਿੰਘ ਲੰਗ ਗੱਲਬਾਤ ਕਰਦੇ ਹੋਏ।