ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਹਿਤ ਪਾਰਟੀ ਨੇ ਕੀਤਾ ਚੋਣ ਗਠਜੋੜ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਹਿਤ ਪਾਰਟੀ ਨੇ ਕੀਤਾ ਚੋਣ ਗਠਜੋੜ
ਐਸ.ਏ.ਐਸ. ਨਗਰ, 15 ਨਵੰਬਰ (ਸੁਖਦੀਪ ਸਿੰਘ ਸੋਈਂ, ਨਰਿੰਦਰ ਸਿੰਘ ਝਾਂਮਪੁਰ) : ਅੱਜ ਪੰਜਾਬ ਦੀ ਸਿਆਸਤ ਨੇ ਉਸ ਵੇਲੇ ਵੱਡੀ ਕਰਵੱਟ ਲਈ ਜਦ ਲੁਧਿਆਣਾ ਜ਼ਿਲ੍ਹੇ ਤੋਂ ਚਾਰ ਵਾਰ ਵਿਧਾਇਕ ਤੇ ਪੰਜਾਬ ਦੇ ਜੇਲ੍ਹ ਮੰਤਰੀ ਰਹਿ ਚੁੱਕੇ ਮਲਕੀਅਤ ਸਿੰਘ ਬੀਰਮੀ ਪ੍ਰਧਾਨ ਪੰਜਾਬ ਲੋਕ ਹਿੱਤ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਮਿਲਕੇ ਤੀਜੇ ਚੋਣ ਗਠਜੋੜ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।ਇਥੇ ਸਥਾਨਕ ਗੋਲਫ਼ ਰੇਂਜ ਕਲੱਬ ਵਿਖੇ ਬੀਰਮੀ ਸਮੇਤ ਸੀਨੀਅਰ ਆਗੂਆ ਦੀ ਹਾਜ਼ਰੀ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਆਉਂਦੇ ਦੋ ਹਫ਼ਤਿਆ ਦੌਰਾਨ ਪੰਜਾਬ ਨੂੰ ਤੀਜਾ ਬਦਲ ਦੇ ਦਿੱਤਾ ਜਾਵੇਗਾ। ਜਿਸ ਵਿਚ ਕੁੱਝ ਅਹਿਮ ਰਾਜਸੀ ਧਿਰਾਂ ਵੀ ਸਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਕਾਂਗਰਸ ਭਾਜਪਾ ਬਾਦਲ ਦਲ ਤੋ ਬੇਹੱਦ ਪ੍ਰੇਸ਼ਾਨ ਤੇ ਨਿਰਾਸ਼ ਹਨ। ਪੰਜਾਬ ਅਤੇ ਦੇਸ਼ ਦਾ ਕਿਸਾਨ ਪਿਛਲੇ ਇਕ ਸਾਲ ਤੋਂ ਸੜਕਾਂ ਤੇ ਬੈਠਕੇ ਤਿੰਨ ਕਾਲੇ ਕਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਬੇਹੱਦ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾ ਨੂੰ ਤੀਜੇ ਬਦਲ ਦੀ ਲੋੜ ਹੈ ਜੋ ਕਿ ਸਾਡੇ ਸਮੇਤ ਕੋਈ ਵੀ ਇੱਕ ਪਾਰਟੀ ਨਹੀ ਦੇ ਸਕਦੀ ਬਲਕਿ ਪੰਜਾਬ ਹਿਤੈਸ਼ੀ ਸਮੂਹ ਪਾਰਟੀਆ ਦਾ ਸਾਂਝਾ ਗਠਜੋੜ ਹੀ ਦੇ ਸਕਦਾ ਹੈ। ਉਨ੍ਹਾਂ ਬੀਰਮੀ ਦੀ ਅਗਵਾਈ ਵਾਲੀ ਪੰਜਾਬ ਲੋਕ ਹਿੱਤ ਪਾਰਟੀ ਦਾ ਜੋਰਦਾਰ ਸਵਾਗਤ ਕਰਦਿਆ ਕਿਹਾ ਕਿ ਸ: ਬੀਰਮੀ ਨੂੰ 35 ਦੇ ਕਰੀਬ ਓ.ਬੀ.ਸੀ ਵਿੰਗਾਂ ਦਾ ਸਮਰਥਨ ਹਾਸਲ ਹੈ। ਜਿੰਨਾ ਨੇ ਰਲਕੇ ਸਾਂਝੇ ਤੌਰ ਤੇ ਪੰਜਾਬ ਲੋਕ ਹਿੱਤ ਪਾਰਟੀ ਬਣਾਈ ਹੈ।ਇਸ ਮੌਕੇ ਤੇ ਸ: ਮਲਕੀਅਤ ਸਿੰਘ ਬੀਰਮੀ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਸ: ਢੀਂਡਸਾ ਨਾਲ ਲਗਾਤਾਰ ਵਿਚਾਰ ਵਟਾਂਦਰਾ ਹੁੰਦਾ ਰਿਹਾ ਤੇ ਪੰਜਾਬ ਅਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮੋਢੇ ਨਾਲ ਮੋਢਾ ਲਗਾਕੇ ਪੰਜਾਬ ਲੋਕ ਹਿੱਤ ਪਾਰਟੀ ਚੱਲੇਗੀ ਅਤੇ ਸਾਂਝਾ ਗਠਜੋੜ ਪੰਜਾਬ ਦੀ ਤਕਦੀਰ ਬਦਲੇਗਾ।ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਖੁਸ਼ਹਾਲੀ ਲਈ ਅਹਿਮ ਕਦਮ ਪੁੱਟੇ ਜਾਣਗੇ।ਸ: ਢੀਡਸਾ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਖਹਿਰਾ ਦੇ ਪੁਲੀਸ ਰਿਮਾਂਡ ਦੌਰਾਨ ਉਨ੍ਹਾਂ ਨੂੰ ਚੰਡੀਗੜ੍ਹ ਪੰਜਾਬ ਦੇ ਕਿਸੇ ਪਾਂਡੇ ਨਾਮ ਦੇ ਅਧਿਕਾਰੀ ਵੱਲੋ ਕੜਾ ਲਾਹੁਣ ਲਈ ਕਹਿਣਾ ਬੇਹੱਦ ਨਿੰਦਣਯੋਗ ਗੱਲ ਹੈ ਸਿੱਖ ਕੌਮ ਦੇ ਪੰਜ ਕਕਾਰਾ ਵਿੱਚ ਸ਼ਾਮਲ ਕੜਾ ਸਾਡੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਜਿਸ ਵੀ ਅਧਿਕਾਰੀ ਨੇ ਅਜਿਹੀ ਗੁਸਤਾਖੀ ਕੀਤੀ ਹੈ ਉਸ ਦੀ ਜਾਂਚ ਹੋਣੀ ਬੇਹੱਦ ਜਰੂਰੀ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਮੁੱਖ ਮੰਤਰੀ ਚੰਨੀ ਵੱਲੋ ਪੰਜਾਬ ਦੀ ਅਸੈਂਬਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਗੱਦਾਰ ਪਾਰਟੀ ਕਹਿਣ ਦਾ ਸਖਤ ਨੋਟਿਸ ਲੈਂਦਿਆ ਚੰਨੀ ਨੂੰ 20 ਨਵੰਬਰ ਤੱਕ ਇਸ ਵੱਡੀ ਭੁੱਲ ਦੀ ਮੁਆਫੀ ਮੰਗਣ ਲਈ ਕਿਹਾ ਹੈ ਅਗਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣਾ ਗਲਤੀ ਦਾ ਅਹਿਸਾਸ ਨਹੀ ਕਰਦਾ ਤਾ ਉਨ੍ਹਾਂ ਦੇ ਘਰ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਘਿਰਾਓ ਕਰੇਗਾ।ਇਹ ਸਖਤ ਚਿਤਾਵਨੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਡਸਾ ਨੇ ਦਿੰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਇਸ ਮਹਾਨ ਜਥੇਬੰਦੀ ਨੇ ਆਉਂਦੀ 14 ਦਸੰਬਰ ਨੂੰ 101 ਸਾਲ ਦਾ ਹੋ ਜਾਣਾ ਹੈ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਹਰ ਵਕਤ ਸੰਘਰਸ਼ ਕਰਨ ਵਾਲੀ ਸ਼ਹੀਦਾਂ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਅਸਂੈਬਲੀ ਅੰਦਰ ਕਾਂਗਰਸੀ ਮੁੱਖ ਮੰਤਰੀ ਵੱਲੋ ਅਪਮਾਨਜਨਕ ਢੰਗ ਨਾਲ ਬੋਲਣਾ ਬੇਹੱਦ ਗੁਸਤਾਖੀ ਭਰਿਆ ਵਰਤਾਰਾ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਸ: ਢੀਂਡਸਾ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਦਾ ਨਾਮ ਲੈਣ ਦੀ ਜਗਾ ਚੰਨੀ ਨੂੰ ਇਕ ਪਰਵਾਰ ਦੀ ਗੱਲ ਕਰਨੀ ਚਾਹੀਦੀ ਸੀ ਜਿਸ ਪਰਵਾਰ ਦੀ ਅਜ਼ਾਰੇਦਾਰੀ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਦਾ ਸ੍ਰਅਕਾਲੀ ਦਲ (ਸੰਯੁਕਤ) ਵੀ ਸਖ਼ਤ ਵਿਰੋਧ ਕਰਦਾ ਹੈ ਪਰ ਚੰਨੀ ਨੇ ਕਾਂਗਰਸ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕਰਦਿਆ ਸ੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਕਿਨਾਰ ਕਰਕੇ ਅਜਿਹੀ ਗਲਤੀ ਕੀਤੀ ਹੈ।ਜਿਸ ਦੀ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਪੱਤਰ ਵੀ ਲਿੱਖ ਰਹੇ ਹਨ ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਘੋਰ ਗਲਤੀ ਦਾ ਅਹਿਸਾਸ ਕਰਵਾਇਆ ਜਾਵੇਗਾ।ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਰਿਟਾਇਰਡ ਜਸਟਿਸ ਨਿਰਮਲ ਸਿੰਘ , ਪਾਰਟੀ ਦੇ ਜਨਰਲ ਸਕੱਤਰ ਸ: ਕਰਨੈਲ ਸਿੰਘ ਪੀਰਮੁਹੰਮਦ, ਸ: ਜਸਵਿੰਦਰ ਸਿੰਘ ਨਿੱਜੀ ਸਹਾਇਕ ਦਵਿੰਦਰ ਸਿੰਘ ਸੋਢੀ, ਰਣਧੀਰ ਸਿੰਘ ਰੱਖੜਾ,ਅਮਰ ਸਿੰਘ,ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਮੁੱਖ ਨੁਮਾਂਇੰਦਿਆਂ, ਐਡਵੋਕੇਟ ਕੰਵਰ ਸਿੰਘ,ਕੁਲਵੰਤ ਸਿੰਘ ਮੱਲ੍ਹੀ ਮੀਤ ਪ੍ਰਧਾਨ ਨਰਿੰਦਰ ਸਿੰਘ ਸੱਗੂ ਕੋਆਰਡੀਨੇਟਰ, ਰਮੇਸ਼ ਕੁਮਾਰੀ ਮੀਤ ਪ੍ਰਧਾਨ ਇੰਚਾਰਜ ਇਸਤਰੀ ਵਿੰਗ, ਸੋਹਣ ਲਾਲ ਬਲੱਗਣ ਸਪੋਕਸਮੈਨ, ਬਲਵਿੰਦਰ ਸਿੰਘ ਸਰੀਂਹ ਵਾਇਸ ਪ੍ਰਧਾਨ, ਗੁਰਮੇਜ ਸਿੰਘ ਮਠਾਰੂ ਜਰਨਲ ਸਕੱਤਰ, ਰਾਜਿੰਦਰ ਸਫਰ ਜਰਨਲ ਸਕੱਤਰ, ਕਰਮਜੀਤ ਸਿੰਘ ਵਾਇਸ ਪ੍ਰਧਾਨ, ਗੁਰਪ੍ਰੀਤਮ ਸਿੰਘ ਚੀਮਾਂ ਵਾਇਸ ਪ੍ਰਧਾਨ, ਕਿਸ਼ਨ ਬਾਮੋਤਰਾ ਜਰਨਲ ਸਕੱਤਰ, ਗੁਰਮੁੱਖ ਸਿੰਘ ਸਕੱਤਰ, ਪ੍ਰਮੋਦ ਕੁਮਾਰ ਸਾਹਨੀ ਜਰਨਲ ਸਕੱਤਰ, ਕੁਲਦੀਪ ਸਿੰਘ ਵਾਇਸ ਪ੍ਰਧਾਨ, ਸਤਬੀਰ ਸਿੰਘ, ਸਿੰਸਿੰਘ, ਅਜੀਤ ਕੁਮਾਰ, ਰਮੇਸ਼ ਕੁਮਾਰ, ਅਭਿਸ਼ੇਕ ਕੁਮਾਰ, ਸੁਰਿੰਦਰ ਸਿੰਘ , ਗੁਰਪ੍ਰੀਤ ਸਿੰਘ, ਮੰਨਾ ਸਿੰਘ, ਸਾਹਿਬ ਸਿੰਘ ਦਾਖਾ, ਅਮਰਜੀਤ ਸਿੰਘ ਲੋਪੋ ਅਤੇ ਪ੍ਰੋਫੈਸਰ ਸਤਿੰਦਰ ਸਿੰਘ ਸਮੇਤ ਸਾਰੇ ਸਕੱਤਰ ਵੀ ਵਿਸੇਸ਼ ਤੌਰ ਤੇ ਹਾਜ਼ਰ ਸਨ। ਪ੍ਰੈਸ ਨੂੰ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਦਿੱਤੀ।
photo 15-10