ਉਪ ਰਾਸ਼ਟਰਪਤੀ ਦੀ ਪੋਤਰੀ ਨੇ ਵਿਆਹ ਦੇ ਖ਼ਰਚੇ ’ਚ ਕਟੌਤੀ ਕਰ ਕੇ ਗ਼ਰੀਬ ਬੱਚਿਆਂ ਲਈ ਦਾਨ ਕੀਤੇ 50 ਲੱਖ
ਉਪ ਰਾਸ਼ਟਰਪਤੀ ਦੀ ਪੋਤਰੀ ਨੇ ਵਿਆਹ ਦੇ ਖ਼ਰਚੇ ’ਚ ਕਟੌਤੀ ਕਰ ਕੇ ਗ਼ਰੀਬ ਬੱਚਿਆਂ ਲਈ ਦਾਨ ਕੀਤੇ 50 ਲੱਖ ਰੁਪਏ
image
ਨਵੀਂ ਦਿੱਲੀ, 15 ਨਵੰਬਰ : ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੀ ਪੋਤਰੀ ਸੁਸ਼ਮਾ ਨੇ ਬਾਲ ਦਿਵਸ ਮੌਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਸ ਨੇ ਅਪਣੇ ਵਿਆਹ ਦਾ ਖ਼ਰਚਾ ਘੱਟ ਕਰ ਕੇ ਸਮਾਜ ਦੇ ਆਰਥਕ ਤੌਰ ’ਤੇ ਕਮਜ਼ੋਰ ਵਰਗ ਦੇ ਦਿਲ ਦੀ ਬੀਮਾਰੀ ਤੋਂ ਪੀੜਤ ਬੱਚਿਆਂ ਦੇ ਇਲਾਜ ਲਈ 50 ਲੱਖ ਰੁਪਏ ਦਾ ਯੋਗਦਾਨ ਪਾਇਆ। ਸੁਸ਼ਮਾ ਨੇ ਕਿਹਾ ਕਿ ਵਿਆਹ ਅਗਲੇ ਮਹੀਨੇ ਹੋਣ ਜਾ ਰਿਹਾ ਹੈ ਅਤੇ ਉਸ ਨੇ ਅਪਣੇ ਵਿਆਹ ਦੇ ਖ਼ਰਚੇ ਵਿਚ ਕਟੌਤੀ ਕਰਨ ਦੀ ਸਹੁੰ ਖਾਧੀ ਸੀ ਤਾਕਿ ਉਸ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਇਸ ਕਾਰਜ ਲਈ 50 ਲੱਖ ਰੁਪਏ ਦਾ ਯੋਗਦਾਨ ਦੇ ਸਕਣ। (ਏਜੰਸੀ)