ਬਠਿੰਡਾ ਦੇ ਰੋਮਾਣਾ ਅਲਟਰਾਸਾਊਂਡ ਨੂੰ ਲੱਗਿਆ 1 ਲੱਖ ਦਾ ਜੁਰਮਾਨਾ, ਜਾਣੋ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਦਿੱਤਾ ਹੁਕਮ

photo

 

ਬਠਿੰਡਾ: ਬਠਿੰਡਾ ਦੇ ਮਾਲ ਰੋਡ 'ਤੇ ਸਥਿਤ ਰੋਮਾਣਾ ਅਲਟਰਾਸਾਊਂਡ ਸੈਂਟਰ ਦੀ ਗਲਤ ਰਿਪੋਰਟ ਆਉਣ ਕਾਰਨ ਗਰਭਵਤੀ ਔਰਤ ਨੂੰ ਗਰਭਪਾਤ ਕਰਵਾਉਣਾ ਪਿਆ। ਇੰਨਾ ਹੀ ਨਹੀਂ, ਇਕ ਸਾਲ ਬਾਅਦ ਜਦੋਂ ਔਰਤ ਦੁਬਾਰਾ ਗਰਭਵਤੀ ਹੋਈ ਤਾਂ ਡਾਕਟਰ ਨੇ ਉਸ ਨੂੰ ਦੁਬਾਰਾ ਜਾਂਚ ਲਈ ਉਸੇ ਅਲਟਰਾਸਾਊਂਡ ਸੈਂਟਰ ਵਿਚ ਭੇਜ ਦਿੱਤਾ।

ਇਸ ਵਾਰ ਵੀ ਰਿਪੋਰਟ ਵਿੱਚ ਲਿਖਿਆ ਗਿਆ ਕਿ ਤੁਹਾਡੇ ਬੱਚੇ ਦੀ ਹਾਲਤ ਠੀਕ ਨਹੀਂ ਹੈ। ਗਰਭ ਅਵਸਥਾ ਨੂੰ ਰੱਖਣ ਨਾਲ ਮਾਂ ਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਹੈ। ਗਰਭਪਾਤ ਕਰਵਾਉਣ ਦੀ ਵੀ ਸਲਾਹ ਦਿੱਤੀ। ਇਸ ਤੋਂ ਬਾਅਦ ਪਰਿਵਾਰ ਨੇ ਔਰਤ ਦਾ ਦੂਜੇ ਸੈਂਟਰ 'ਚ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ।

ਮਾਂ ਅਤੇ ਬੱਚੇ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਤੋਂ ਬਾਅਦ ਪੀੜਤ ਜੋੜੇ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ। ਇਹ ਸੁਣਦਿਆਂ ਫੋਰਮ ਨੇ ਦੋਸ਼ੀ ਅਲਟਰਾਸਾਊਂਡ ਆਪਰੇਟਰ ਡਾਕਟਰ 'ਤੇ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।