Chandigarh DGP Promoted: ਚੰਡੀਗੜ੍ਹ ਦੇ ਡੀਜੀਪੀ ਪ੍ਰਵੀਨ ਰੰਜਨ ਨੂੰ ਮਿਲੀ ਤਰੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈਪੀਐਸ ਪੰਕਜ ਸਕਸੈਨਾ ਨੂੰ ਵੀ ਮਿਲੇਗਾ ਪੱਧਰ-16 ਦਾ ਪੇਅ ਸਕੇਲ

Chandigarh DGP Promoted

Chandigarh DGP Promoted: ਚੰਡੀਗੜ੍ਹ ਦੇ ਡੀਜੀਪੀ ਪ੍ਰਵੀਨ ਰੰਜਨ ਨੂੰ ਕੇਂਦਰ ਸਰਕਾਰ ਨੇ ਤਰੱਕੀ ਦਿਤੀ ਹੈ। ਉਨ੍ਹਾਂ ਨੂੰ ਡੀਜੀਪੀ ਪੱਧਰ-16 ਦੀ ਤਨਖਾਹ ਮਿਲੇਗੀ। ਇਹ ਫੈਸਲਾ ਕੇਂਦਰ ਸਰਕਾਰ ਵਲੋਂ 27 ਦਸੰਬਰ 2022 ਨੂੰ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਦਿਤੇ ਗਏ ਸੁਝਾਅ 'ਤੇ ਲਿਆ ਗਿਆ ਸੀ। ਡੀਜੀਪੀ ਪ੍ਰਵੀਨ ਰੰਜਨ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਪਿਛਲੇ 2 ਸਾਲਾਂ ਤੋਂ ਚੰਡੀਗੜ੍ਹ ਵਿਚ ਡੀਜੀਪੀ ਵਜੋਂ ਕੰਮ ਕਰ ਰਹੇ ਹਨ।

ਡੀਜੀਪੀ ਪ੍ਰਵੀਨ ਰੰਜਨ ਦੇ ਨਾਲ-ਨਾਲ 1992 ਬੈਚ ਦੇ ਆਈਪੀਐਸ ਪੰਕਜ ਸਕਸੈਨਾ ਨੂੰ ਵੀ ਕੇਂਦਰ ਸਰਕਾਰ ਨੇ ਤਰੱਕੀ ਦਿਤੀ ਹੈ। ਉਹ ਇਸ ਸਮੇਂ ਕੇਂਦਰ ਸਰਕਾਰ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਵੀ ਲੈਵਲ-16 ਦੀ ਤਨਖਾਹ ਮਿਲੇਗੀ। ਡੀਜੀਪੀ ਪੱਧਰ 'ਤੇ ਇਹ ਸੱਭ ਤੋਂ ਵੱਡੀ ਤਰੱਕੀ ਹੈ। 

(For more news apart from Chandigarh DGP Promoted News, stay tuned to Rozana Spokesman)