Faridkot News: ਕੈਦੀਆਂ ਨੇੜਿਓਂ ਮਿਲੇ ਮੋਬਾਈਲ ਫੋਨ ਤੇ ਹੋਰ ਸਾਮਾਨ, ਜਾਂਚ 'ਚ ਜੁਟੀ ਪੁਲਿਸ

ਏਜੰਸੀ

ਖ਼ਬਰਾਂ, ਪੰਜਾਬ

'7 ਲਾਕਅੱਪਾਂ 'ਤੇ ਛਾਪੇਮਾਰੀ ਕਰਕੇ 22 ਮੋਬਾਇਲ ਫੋਨ ਮਿਲੇ'

File Photo

Faridkot: ਜੇਲ 'ਚ ਬੰਦ ਕੈਦੀਆਂ ਦੀਆਂ ਬੈਰਕਾਂ 'ਚੋਂ ਮੋਬਾਇਲ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸੇ ਕੜੀ 'ਚ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ 'ਚੋਂ ਮੋਬਾਇਲਾਂ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਾਰ ਫਿਰ ਬੈਰਕਾਂ ਦੀ ਤਲਾਸ਼ੀ ਦੌਰਾਨ ਪੁਲਿਸ ਥਾਣਾ ਸਿਟੀ 'ਚ 7 ਲਾਕਅੱਪਾਂ 'ਤੇ ਛਾਪੇਮਾਰੀ ਕਰਕੇ 22 ਮੋਬਾਇਲ ਫੋਨ, 10 ਚਾਰਜਰ, 3 ਹੈੱਡਫੋਨ ਅਤੇ 3 ਸਿਮ ਬਰਾਮਦ ਕੀਤੇ ਗਏ ਹਨ।

ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਅਣਪਛਾਤੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਫੋਨਾਂ 'ਚੋਂ 17 ਕੀਪੈਡ ਅਤੇ 5 ਟੱਚ ਸਕਰੀਨ ਮੋਬਾਇਲ ਫੋਨ ਅਤੇ 22 'ਚੋਂ 14 ਫੋਨ ਲਾਵਾਰਸ ਹਾਲਤ 'ਚ ਬਰਾਮਦ ਕੀਤੇ ਗਏ ਹਨ।

(For more news apart from Mobile phone found in the culprits cells in jail, stay tuned to Rozana Spokesman)