Weather: ਮੌਸਮ ਵਿਭਾਗ ਨੇ ਦਿੱਤੀ ਵੱਡੀ ਚੇਤਾਵਨੀ, ਪਵੇਗੀ ਕੜਾਕੇ ਦੀ ਠੰਢ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਾੜੀ ਇਲਾਕਿਆਂ ਵਿਚ ਬਰਫਵਾਰੀ ਨੇ ਅਚਾਨਕ ਠੰਢ ਵਧਾ ਦਿੱਤੀ ਹੈ। ਤਾਪਮਾਨ ਵਿਚ 7 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ।

Punjab Weather

ਦਿੱਲੀ: ਪਹਾੜੀ ਇਲਾਕਿਆਂ ਵਿਚ ਬਰਫਵਾਰੀ ਨੇ ਅਚਾਨਕ ਠੰਢ ਵਧਾ ਦਿੱਤੀ ਹੈ। ਤਾਪਮਾਨ ਵਿਚ 7 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਇਸ ਦੇ ਚਲਦਿਆਂ ਜ਼ਿਆਦਾਤਰ ਤਾਪਮਾਨ 16.3 ਡਿਗਰੀ ਸੈਲਸੀਅਸ ਰਿਹਾ ਹੈ। ਉੱਥੇ ਹੀ ਘੱਟੋ ਘੱਟ ਤਾਪਮਾਨ ਫਿਰ ਤੋਂ 10 ਡਿਗਰੀ ਦਰਜ ਕੀਤਾ ਗਿਆ ਹੈ। ਹਾਲਾਂਕਿ ਸਾਰਾ ਦਿਨ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਰਹਿਣਗੀਆਂ।

ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅਸਮਾਨ ਸਾਫ ਹੋਣ ਦੇ ਚਲਦਿਆਂ ਅੱਜ ਸਵੇਰ ਤੋਂ ਵੀ ਧੁੰਦ ਛਾਈ ਹੋਈ ਹੈ। ਇਸ ਦੇ ਨਾਲ ਹੀ ਬੀਤੇ ਦਿਨ ਧੁੱਪ ਨਿਕਲਣ ਦੇ ਬਾਵਜੂਦ ਵੀ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ। ਰਾਤ ਦਾ ਤਾਪਮਾਨ ਇਸੇ ਹਫਤੇ 3 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਅਜਿਹੇ ਵਿਚ ਪਾਰਾ ਡਿੱਗਣ ਕਾਰਨ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ  18 ਦਸਬੰਰ ਤੱਕ ਮੌਸਮ ਪਰਿਵਰਤਨਸ਼ੀਲ ਪਰ ਖੁਸ਼ਕ ਰਹਿਣ ਦੀ ਸੰਭਾਵਨਾ ਰਹੇਗੀ। ਇਸ ਦੌਰਾਨ ਹਲਕੀ ਗਤੀ ਨਾਲ ਪੱਛਮੀ ਹਵਾਵਾਂ ਚੱਲਣ ਨਾਲ ਰਾਤ ਦੇ ਤਾਪਮਾਨ ਵਿਚ ਗਿਰਾਵਟ ਹੋਵੇਗੀ। ਕਈ ਥਾਵਾਂ ‘ਤੇ ਸਵੇਰ ਮੌਕੇ ਧੁੰਦ ਨਿਕਲਣ ਦੀ ਸੰਭਾਵਨਾ ਵੀ ਰਹੇਗੀ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸਧਾਰਨ ਤਾਪਮਾਨ ਵਿਚ 4.5 ਤੋਂ 6.3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ‘ਤੇ ਚੱਲਣ ਵਾਲੀਆਂ ਹਵਾਵਾਂ ਨੂੰ ਹੀ ਸ਼ੀਤ ਲਹਿਰ ਕਿਹਾ ਜਾਂਦਾ ਹੈ।

ਇਸ ਦੇ ਨਾਲ ਹੀ ਇਹ ਸਥਿਤੀ ਘੱਟੋ ਘੱਟ ਦੋ ਦਿਨਾਂ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਠੰਢ ਵਧ ਸਕਦੀ ਹੈ। ਰਾਜਧਾਨੀ ਦਿੱਲੀ ਦੇ ਮੌਸਮ ਵਿਚ ਵੀ ਬਦਲਾਅ ਹੋ ਰਿਹਾ। ਪਹਾੜਾਂ ‘ਤੇ ਬਰਫਵਾਰੀ ਅਤੇ ਮੈਦਾਨਾਂ ਵਿਚ ਬਾਰਿਸ਼ ਤੋਂ ਬਾਅਦ ਦਿੱਲੀ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

ਹਾਲਾਂਕਿ ਉੱਤਰ ਭਾਰਤ ਵਿਚ ਦੋ ਦਿਨਾਂ ਦੀ ਬਾਰਿਸ਼ ਅਤੇ ਬਰਫਵਾਰੀ ਤੋਂ ਬਾਅਦ ਮੌਸਮ ਕੁਝ ਸਮੇਂ ਲਈ ਸ਼ਾਂਤ ਹੋ ਗਿਆ ਹੈ। ਪਰ ਇਸ ਤੋਂ ਬਾਅਦ ਦੱਖਮੀ ਭਾਰਤ ਵਿਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।