ਅੰਨਦਾਤਾ ਹੰਝੂ ਵਹਾਅ ਰਿਹੈ, ਇਸ ਮੌਕੇ ਸਰਦਾਰ ਪਟੇਲ ਦੇ ਸਿਧਾਂਤਾਂ ਉਤੇ ਵਿਚਾਰ ਕਰਨ ਦੀ ਲੋੜ : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

ਅੰਨਦਾਤਾ ਹੰਝੂ ਵਹਾਅ ਰਿਹੈ, ਇਸ ਮੌਕੇ ਸਰਦਾਰ ਪਟੇਲ ਦੇ ਸਿਧਾਂਤਾਂ ਉਤੇ ਵਿਚਾਰ ਕਰਨ ਦੀ ਲੋੜ : ਰਾਹੁਲ

image

ਨਵੀਂ ਦਿੱਲੀ, 15 ਦਸੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਰਾਹੁਲ ਨੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਦੇਸ਼ ਦੇ ਅੰਨਦਾਤਾ ਹੰਝੂ ਵਹਾ ਰਹੇ ਹਨ ਤਾਂ ਅਜਿਹੇ ਸਮੇਂ ਪਟੇਲ ਦੇ ਸਿਧਾਂਤਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਰਾਹੁਲ ਨੇ ਪਟੇਲ ਦੇ ਇਕ ਕਥਨ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੇਰੀ ਇਕ ਹੀ ਇੱਛਾ ਹੈ ਕਿ ਭਾਰਤ ਇਕ ਚੰਗਾ ਉਤਪਾਦਕ ਹੋਵੇ ਅਤੇ ਇਸ ਦੇਸ਼ 'ਚ ਕੋਈ ਅੰਨ ਲਈ ਹੰਝੂ ਵਹਾਉਂਦਾ ਹੋਇਆ ਭੁੱਖਾ ਨਾ ਰਹੇ।
ਸਰਦਾਰ ਵਲੱਭ ਭਾਈ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ।'' ਉਨ੍ਹਾਂ  ਕਿਹਾ,''ਅੱਜ ਜਦੋਂ ਅੰਨਦਾਤਾ ਹੰਝੂ ਵਹਾਅ ਰਿਹਾ ਹੈ, ਸਾਨੂੰ ਸਰਦਾਰ ਪਟੇਲ ਦੇ ਸਿਧਾਂਤਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। (ਏਜੰਸੀ)