ਦਿੱਲੀ ਤੋਂ ਗਰਜਿਆ ਬਿੰਨੂ ਢਿੱਲੋਂ, ਪੰਜਾਬ ਸੋਨੇ ਦੀ ਚਿੜੀ ਸੀ, ਇਨ੍ਹਾਂ ਨੇ ਖੰਭ ਕੁਤਰ ਕੇ ਰੱਖ ਦਿੱਤੇ
ਕੰਗਨਾ ਰਣੌਤ ਨੂੰ ਜੰਮ ਕੇ ਪਾਈਆਂ ਲਾਹਣਤਾਂ
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਬੀਨੂੰ ਢਿੱਲੋਂ ਨਾਲ ਗੱਲਬਾਤ ਕੀਤੀ ਗਈ।
ਬੀਨੂੰ ਢਿੱਲੋਂ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਦਿੱਖ ਨੂੰ ਜ਼ਾਹਰ ਕਰ ਦਿੱਤਾ ਵੀ ਜਿਸਨੂੰ ਤੁਸੀਂ ਅੱਤਵਾਦੀ ਕਹਿੰਦੇ ਸੀ ਅਸਲ ਵਿਚ ਉਹ ਅੱਤਵਾਦੀ ਨਹੀਂ ਅੰਨਦਾਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਤੋਂ ਪੁੱਛ ਕਿ ਵੇਖੋ ਜਿਸਦੇ ਅਸੀਂ ਗੁਆਂਢ ਵਿਚ ਬੈਠੇ ਹਾਂ, ਦਿੱਲੀ ਦੇ ਲੋਕ ਵਾਰ-ਵਾਰ ਕਹਿਣਗੇ ਕਿ ਉਹ ਸਰਦਾਰ ਕਦੋਂ ਆਉਣਗੇ।
ਇਥੇ ਵਟੰਲੀਅਰ ਜਿਹਨਾਂ ਕੋਲ ਅਦਾਵਾਂ ਨੇ, ਕਲਾਵਾਂ ਨੇ,ਸਿੱਖਿਆ ਹੈ ਉਹ ਆਂਢ-ਗੁਆਂਢ ਦੇ ਬੱਚੇ ਜਿਹੜੇ ਗਰੀਬ ਨੇ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਬੀਰ ਸਿੰਘ ਨੇ ਦੂਜਿਆਂ ਨਾਲ ਮਿਲ ਕੇ ਇਕ ਸੱਥ ਖੋਲ੍ਹੀ ਹੈ ਜਿੱਥੇ ਕਿਤਾਬਾਂ ਰੱਖੀਆਂ ਗਈਆਂ ਹਨ ਉਹਨਾਂ ਕਿਹਾ ਕਿ ਪੰਜਾਬ ਨੂੰ ਸੋਨੇ ਦੀ ਚਿੜ੍ਹੀ ਕਿਹਾ ਜਾਂਦਾ ਸੀ ਪਰ ਹੁਣ ਸੋਨੇ ਦੀ ਚਿੜੀ ਦਾ ਇਕੱਲਾ ਇਕੱਲਾ ਖੰਭ ਕੁਤਰਿਆ ਪਿਆ।
ਵਾਹਿਗੁਰੂ ਨੇ ਸਭ ਨੂੰ ਏਕੇ ਦੀ ਬਖਸ਼ਿਸ ਕੀਤੀ ਹੈ ਇਸੇ ਕਰਕੇ ਅਸੀਂ ਸਾਰੇ ਇਕ ਪਲੇਟਫਾਰਮ ਤੇ ਇਕੱਠੇ ਹੋ ਗਏ ਨਹੀਂ ਸਾਨੂੰ ਫੋਨਾਂ ਨੇ ਅਲੱਗ ਅਲੱਗ ਕਰ ਦਿੱਤਾ ਸੀ ਪਰ ਇਹ ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਕਿਸਾਨਾਂ ਵਿਚ ਜਜ਼ਬਾ ਤੇ ਜਾਨੂੰਨ ਕਿੰਨਾ ਹੈ ਤੇ ਉਹਨਾਂ ਦਾ ਮਕਸਦ ਕੀ ਹੈ। ਬੀਨੂੰ ਢਿੱਲੋਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹਨਾਂ ਖੇਤੀ ਬਿਲਾਂ ਨੂੰ ਵਾਪਸ ਲੈ ਲਵੇ।
ਉਹਨਂ ਨੇ ਕੰਗਨਾ ਰਣੌਤ ਨੂੰ ਵੀ ਜੰਮ ਕੇ ਲਾਹਣਤਾਂ ਪਾਈਆਂ ਉਹਨਾਂ ਕਿਹਾ ਕਿ ਪ੍ਰਮਾਤਮਾ ਉਸਨੂੰ ਅਕਲ ਦੇਵੇ, ਦਿਮਾਗ ਦੇਵੇ ਵੀ ਇਸ ਤਰ੍ਹਾਂ ਦੇ ਸ਼ਬਦ ਕਿਸੇ ਵੀ ਕੌਮ ਬਾਰੇ ਨਹੀਂ ਬੋਲੀਦੇ ਹੁੰਦੇ।
ਬੀਰ ਸਿੰਘ ਨਾਲ ਵੀ ਗੱਲ ਬਾਤ ਕੀਤੀ ਗਈ ਉਹਨਾਂ ਕਿਹਾ ਕਿ ਇਥੇ ਵੱਖ ਵੱਖ ਤਰ੍ਹਾਂ ਦੇ ਲੋਕ ਆਏ ਹਨ ਸਾਰਿਆਂ ਦਾ ਅਲੱਗ ਅਲੱਗ ਰਹਿਣ-ਸਹਿਣ,ਖਾਣ-ਪੀਣ, ਵੱਖਰੋ ਵੱਖਰੇ ਤੌਰ ਤਰੀਕੇ ਸਾਰਿਆਂ ਤੋਂ ਕੁੱਝ ਨਾ ਕੁੱਝ ਜਰੂਰ ਸਿੱਖਾਂਗੇ ।
ਉਹਨਾਂ ਕਿਹਾ ਕਿ ਪਬਲਿਕ ਦਾ ਪ੍ਰੈਸ਼ਰ ਬਹੁਤ ਹੈ ਕਿਸਾਨ ਖਿੰਡ ਨਹੀਂ ਸਕਦੇ ਜਿਸਨੇ ਵੀ ਇਸਨੂੰ ਖਿੰਡਾਉਣ ਦੀ ਕੋਸ਼ਿਸ ਕੀਤੀ ਉਸਦਾ ਹਾਲ ਬਹੁਤ ਬੁਰਾ ਹੋਇਆ ਹੈ ਕਿਉਂਕਿ ਵੜਨਾ ਤਾਂ ਫਿਰ ਪੰਜਾਬ ਵਿਚ ਹੀ ਹੈ ,ਫਿਰ ਲੋਕਾਂ ਨੇ ਵੜਨ ਵੀ ਨਹੀਂ ਦੇਣਾ। ਬੀਰ ਸਿੰਘ ਨੇ ਕਿਹਾ ਕਿ ਅਕਾਲ ਪੁਰਖ ਇਹਨਾਂ ਨੂੰ ਬੁਧੀ ਬਖਸ਼ੇ ਇਹਨਾਂ ਤੋਂ ਆਪ ਮੁਹਾਰੇ ਹੀ ਕੰਮ ਕਰਵਾ ਲਵੇ। ਉਹਨਾਂ ਕਿਹਾ ਕਿ ਅੰਦੋਲਨ ਹੁਣ ਤੱਕ ਬਹੁਤ ਸੋਹਣਾ ਚੱਲਿਆ।