ਭਾਜਪਾ ਕਿਸਾਨ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ : ਜਾਖੜ...

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਕਿਸਾਨ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ : ਜਾਖੜ...

image

ਚੰਡੀਗੜ੍ਹ, 15 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ):Êਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਭਾਜਪਾ ਨੇ ਐਸ.ਵਾਈ.ਐਲ. ਦਾ ਮੁੱਦਾ ਚੁੱਕ ਕੇ ਅਪਣੇ ਖ਼ਤਰਨਾਕ ਇਰਾਦੇ ਪ੍ਰਗਟ ਕਰ ਦਿਤੇ ਹਨ। ਪਰ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿਤੀ ਕਿ ਭਾਜਪਾ ਅਜਿਹਾ ਕਰ ਕੇ ਅੱਗ ਨਾਲ ਖੇਡ ਰਹੀ ਹੈ ਜੋ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਅਪਣੀ ਜ਼ਿੱਦ ਪੁਗਾਉਣ ਲਈ ਕਰੋੜਾਂ ਕਿਸਾਨਾਂ ਨੂੰ ਆਰਥਕ ਤੌਰ 'ਤੇ ਬਰਬਾਦ ਕਰਨ 'ਤੇ ਤੁਲੀ ਹੋਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਹਰਿਆਣਾ ਨਾਲ ਸਬੰਧਤ ਭਾਜਪਾ ਸਾਂਸਦਾਂ ਨੇ ਕੇਂਦਰੀ ਮੰਤਰੀਆਂ ਨਾਲ ਮਿਲ ਕੇ ਐਸ.ਵਾਈ.ਐਲ. ਨਹਿਰ ਦਾ ਮੁੱਦਾ ਚੁੱਕਿਆ ਸੀ। ਇਸ 'ਤੇ ਪ੍ਰਤਿਕ੍ਰਿਆ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਮੁੱਦਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਇਸ ਵਿਸ਼ੇ ਤੇ ਉਸ ਸਮੇਂ ਗੱਲ ਕਰਨਾ ਜਦੋਂ ਕਿਸਾਨ ਅੰਦੋਲਨ ਅਪਣÎੀ ਸਿਖਰ ਤੇ ਹੋਵੇ ਸਪੱਸ਼ਟ ਕਰਦਾ ਹੈ ਕਿ ਭਾਜਪਾ ਦੇ ਇਰਾਦੇ ਕੀ ਹਨ। ਉਨ੍ਹਾਂ ਕਿਹਾ ਕਿ ਇਸ ਚਾਲ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵਲੋਂ ਲੜੇ ਜਾ ਰਹੇ ਸਾਂਝੇ ਘੋਲ ਦੇ ਏਕੇ ਵਿਚ ਦਰਾਰ ਪਾਉਣਾ ਅਤੇ ਪੰਜਾਬ ਨੂੰ ਡਰਾਉਣ ਦਾ ਕੋਝਾ ਯਤਨ ਹੈ ਪਰ ਪੰਜਾਬ ਕੇਂਦਰ ਦੇ ਕਿਸੇ ਦਾਬੇ ਤੋਂ ਡਰਨ ਵਾਲਾ ਨਹੀਂ ਹੈ। ਜਾਖੜ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਪੰਜਾਬ ਨਾਲ ਧੱਕੇਸ਼ਾਹੀ ਦਾ ਰਵਈਆ ਤਿਆਗ ਕੇ ਕਿਸਾਨਾਂ ਦੀ ਮੰਗ ਮੰਨੀ ਜਾਵੇ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣ।.