ਨਵੀਂ ਦਿੱਲੀ: (ਨਿਮਰਤ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਵਿਸ਼ਾਲ ਸ਼ਰਮਾ ਜੋ ਕਿ ਸਿੰਘੂ ਬਾਰਡਰ ਤੇ ਪੋਸਟਰ ਚੁੱਕ ਕੇ ਖੜੇ ਰਹਿੰਦੇ ਹਨ ਨਾਲ ਗੱਲ ਬਾਤ ਕੀਤੀ।
ਉਹਨਾਂ ਨੇ ਦੱਸਿਆ ਕਿ ਉਹ ਉਦੋਂ ਤੱਕ ਨਹੀਂ ਥੱਕਣਗੇ ਜਦੋਂ ਤੱਕ ਮੋਦੀ ਇਹ 3 ਕਾਨੂੰਨ ਵਾਪਸ ਨਹੀਂ ਲੈਂਦਾ, ਉਨਾਂ ਕਿਹਾ ਕਿ 2 ਮਹੀਨੇ ਹੋ ਗਏ ਸੜਕਾਂ ਤੇ ਸੌਂਦਿਆਂ ਨੂੰ ਪਰ ਅਸੀਂ ਡਟੇ ਹੋਏ ਹਾਂ।
ਉਹਨਾਂ ਨੇ ਪੋਸਟਰ ਤੇ ਲਿਖਿਆ ਹੈ ਕਿ"ਜੇ ਅੰਨਦਾਤਾ ਖਾਲਿਸਤਾਨੀ ਹੈ, ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ"ਕਿਉਂਕਿ ਗੋਦੀ ਮੀਡੀਆ ਅੰਨਦਾਤਾ ਨੂੰ ਖਾਲਿਸਤਾਨੀ ਵਿਖਾ ਰਿਹਾ ਹੈ ਇੱਥੇ ਕਿਸੇ ਦੇ ਹੱਥ ਵਿਚ ਗੰਨ ਵਿਖਾ ਦਿਓ, ਇਹ ਕਿਸਾਨ ਹਨ।
ਉਹਨਾਂ ਨੇ ਕੰਗਨਾ ਨੂੰ ਵੀ ਜੰਮ ਕੇ ਲਾਹਣਤਾਂ ਪਾਈਆਂ। ਉਹਨਾਂ ਕਿਹਾ ਕਿ ਕੰਗਨਾ ਤਾਂ ਵੈਸੇ ਹੀ ਫਸ ਗਈ ਉਸਨੂੰ ਤਾਂ ਬੋਲਣ ਦੀ ਅਕਲ ਹੈਨੀ, ਨਾ ਉਸਦੀ ਕੋਈ ਔਕਾਤ ਹੈ। ਉਹਨਾਂ ਕਿਹਾ ਕਿ ਮੁੰਡਿਆਂ ਦੀ ਰਾਤ ਦੀਆਂ ਡਿਊਟੀਆਂ ਲਗਾਈਆਂ ਗਈਆ ਹਨ ਤਾਂ ਜੋ ਕਿਸੇ ਵੀ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਤੇ ਬੀਜੇਪੀ ਦਾ ਗਠਬੰਧਨ ਰਿਹਾ ਤੇ ਗਠਬੰਧਨ ਚੋਰ ਦਾ ਚੋਰ ਨਾਲ ਹੀ ਹੁੰਦਾ। ਬੀਜੇਪੀ ਵੀ ਚੋਰ ਹੈ ਅਕਾਲੀ ਵੀ ਚੋਰ ਹੈ। ਕਿਸਾਨਾਂ ਨੇ ਕਿਹਾ ਕਿ ਸਿਆਸਤ ਸਾਰੀ ਝੂਠੀ ਹੈ, ਉਹਨਾਂ ਦੇ ਮਨ ਵਿਚ ਚੋਰ ਹੈ ਇਸ ਲਈ ਨਹੀਂ ਉਹ ਸਾਡੇ ਕੋਲ ਆਉਂਦੇ।