ਜੰਮੂ ਦੀਆਂ ਸਿੱਖ ਜਥੇਬੰਦੀਆਂ ਦਿੱਲੀ 'ਚ ਕਿਸਾਨਾਂ ਦੇ ਹੱਕ 'ਚ ਜੰਮੂ ਤੋਂ ਰਵਾਨਾ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ਦੀਆਂ ਸਿੱਖ ਜਥੇਬੰਦੀਆਂ ਦਿੱਲੀ 'ਚ ਕਿਸਾਨਾਂ ਦੇ ਹੱਕ 'ਚ ਜੰਮੂ ਤੋਂ ਰਵਾਨਾ

image

ਜੰਮੂ, 15 ਦਸੰਬਰ (ਸਰਬਜੀਤ ਸਿੰਘ) : ਜੰਮੂ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦਿੱਲੀ ਵਿਖੇ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ 'ਚ ਜੰਮੂ ਤੋਂ ਦਿੱਲੀ ਰਵਾਨਾ ਹੋਈ।
ਅੱਜ ਸਵੇਰੇ 11 ਵਜੇ ਕਾਰਾਂ ਦਾ ਕਾਫਲਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਅਸ਼ੋਕ ਨਗਰ (ਸਤਵਾਰੀ) ਤੋ ਦਿੱਲੀ ਰਵਾਨਾ ਹੋਇਆ। ਜਦੋਂ ਰੈਲੀ ਬੜੀ ਬ੍ਰਾਹਮਣਾ ਪਹੁੰਚੀ ਤਾਂ ਅੰਬੇਦਕਰ ਨੌਜਵਾਨ ਸੈਨਾ ਦੇ ਪ੍ਰਧਾਨ ਡੀ ਥਾਪਾ ਅਤੇ ਸੈਨਾ ਦੇ ਕਾਰਕੁਨ ਨੇ ਸੱਭ ਤੋਂ ਪਹਿਲਾਂ ਸਵਾਗਤ ਕੀਤਾ। ਥਾਪਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨ ਨੂੰ ਖ਼ਤਮ ਕਰ ਦਿਤਾ ਹੈ ਅਤੇ ਅਪਣੀ ਪਸੰਦ  ਅਨੁਸਾਰ ਇਸ ਨੂੰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅੰਬੇਦਕਰ ਨੌਜਵਾਨ ਸੈਨਾ ਕਿਸਾਨੀ ਪ੍ਰਦਰਸ਼ਨ ਦਾ ਸਮਰਥਨ ਕਰਦੀ ਹੈ। ਇਸ ਤੋਂ ਬਾਅਦ ਕਾਰਾਂ ਦਾ ਕਾਫ਼ਲਾ ਸਾਂਬਾ ਦੇ ਘੁਗਵਾਲ ਪਹੁੰਚਾ। ਜਿਥੇ ਰੈਲੀ ਦਾ ਜੰਮੂ ਕਸ਼ਮੀਰ ਭੀਮ ਆਰਮੀ ਦੇ ਪ੍ਰਧਾਨ ਪੀ ਕੇ ਲੋਨੀ ਅਤੇ ਪਾਰਟੀ ਵਰਕਰਾਂ ਨੇ ਸਵਾਗਤ ਕੀਤਾ। ਉਹ ਵੀ ਕਿਸਾਨਾਂ ਦੇ ਹੱਕ 'ਚ ਅਪਣਾ ਸਮਰਥਨ ਦਿਤਾ। ਕਾਰਾ ਦਾ ਕਾਫ਼ਲਾ ਜਦੋਂ ਕਠੂਆ ਜ਼ਿਲ੍ਹੇ ਦੇ ਹਟਲੀ ਮੋੜ ਪਹੁੰਚਿਆ ਤਾ ਰੈਲੀ ਦਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਭੋਲਾ ਅਤੇ ਇੰਟਰਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਆਈ ਡੀ ਖਜੂਰੀਆ ਨੇ ਸਵਾਗਤ ਕੀਤਾ। ਬਾਅਦ ਵਿਚ ਆਈ ਡੀ ਖਜੂਰੀਆ ਵੀ ਰੈਲੀ ਵਿਚ ਸ਼ਾਮਲ ਹੋ ਕੇ ਦਿੱਲੀ ਲਈ ਰਵਾਨਾ ਹੋਏ। ਕਿਸਾਨ ਪ੍ਰਦਰਸ਼ਨ ਦੀ ਹਮਾਇਤ ਵਿਚ ਦਿੱਲੀ ਰਵਾਨਾ ਹੋਈ ਇਸ ਰੈਲੀ ਦੀ ਜਤਿੰਦਰ ਸਿੰਘ ਲੱਕੀ, ਨਰਿੰਦਰ ਸਿੰਘ ਖਾਲਸਾ, ਮਹਿੰਦਰ ਸਿੰਘ ਖਾਲਸਾ, ਅਜਮੀਤ ਸਿੰਘ, ਬਲਬੀਰ ਸਿੰਘ ਪਿੰਕਾ,ਕੀਰਤਨ ਸਿੰਘ, ਸੁਰਿੰਦਰ ਸਿੰਘ, ਸਤਵੀਰ ਸਿੰਘ ਸੰਨੀ ਆਦਿ ਸ਼ਾਮਲ ਹੋਏ।