ਸਰਕਾਰ ਨੇ ਜਨਵਰੀ 'ਚ ਬਜਟ ਸੈਸ਼ਨ ਦਾ ਦਿਤਾ ਸੁਝਾਅ
ਨਵੀਂ ਦਿੱਲੀ, 15 ਦਸੰਬਰ : ਸਰਕਾਰ ਨੇ ਕਿਹਾ ਹੈ ਕਿ ਕੋਵਿਡ 19 ਮਹਾਂਮਾਰੀ ਕਾਰਨ ਇਸ ਸਾਲ ਸੰਸਦ ਦਾ ਸਰਦ ਰੁੱਤ ਸੈਸ਼ਨ ਨਹੀਂ ਹੋਵੇਗਾ ਅਤੇ ਇਸ ਦੇ ਮੱਦੇਨਜ਼ਰ ਅਗਲੇ ਸਾਲ ਜਨਵਰੀ 'ਚ ਬਜਟ ਸੈਸ਼ਨ ਦੀ ਬੈਠਕ ਬੁਲਾਉਣਾ ਉਚਿਤ ਰਹੇਗਾ। ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੂੰ ਲਿਖੇ ਇਕ ਪੱਤਰ 'ਚ ਕੇਂਦਰੀ ਸੰਸਦ ਦੇ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ, ''ਸਰਦੀਆਂ ਦਾ ਮਹੀਨਾ ਕੋਵਿਡ 19 ਦੇ ਪ੍ਰਬੰਧ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ ਕਿਉਂਕਿ ਇਸੇ ਦੌਰਾਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ, ਖ਼ਾਸਕਰ ਦਿੱਲੀ 'ਚ। ਹਾਲੇ ਅਸੀ ਦਸੰਬਰ ਦੇ ਮੱਧ 'ਚ ਹਾਂ ਅਤੇ ਕੋਰੋਨਾ ਦਾ ਟੀਕਾ ਜਲਦ ਆਉਣ ਦੀ ਉਮੀਦ ਹੈ।''
ਜੋਸ਼ੀ ਨੇ ਕਿਹਾ ਕਿ ਉਨ੍ਹਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਸਥਾਪਤ ਕੀਤਾ ਅਤੇ ''ਉਨ੍ਹਾਂ ਨੇ ਵੀ ਮਹਾਂਮਾਰੀ 'ਤੇ ਚਿੰਤਾ ਜਾਹਰ ਕਰਦੇ ਹੋਏ ਸਰਦ ਰੁੱਤ ਸੈਸ਼ਨ ਤੋਂ ਬਚਣ ਦੀ ਸਲਾਹ ਦਿਤੀ।'' ਜੋਸ਼ੀ ਨੇ ਪੱਤਰ 'ਚ ਲਿਖਿਆ, ''ਸਰਕਾਰ ਸੰਸਦ ਦੇ ਆਉਣ ਵਾਲੇ ਸੈਸ਼ਨ ਦੀ ਬੈਠਕ ਜਲਦ ਬੁਲਾਉਣਾ ਚਾਹੁੰਦੀ ਹੈ। ਕੋਰੋਨਾ ਮਹਾਂਮਾਰੀ ਨਾਲ ਪੈਦਾ ਹੋਈ ਸਥਿਤੀ ਨੂੰ ਧਿਆਨ 'ਚ ਰਖਦੇ ਹੋਏ ਬਜਟ ਸੈਸ਼ਲ ਦੀ ਬੈਠਕ 2021 ਦੀ ਜਨਵਰੀ 'ਚ ਬੁਲਾਉਣਾ ਠੀਕ ਰਹੇਗਾ। '' (ਪੀਟੀਆਈ)