CM Channi ਦੇ ਵਾਅਦੇ ਜ਼ਮੀਨੀ ਪੱਧਰ 'ਤੇ ਵੀ ਹੋ ਰਹੇ ਲਾਗੂ
10-10 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਭਰਨ ਵਾਲਿਆਂ ਦਾ ਐਤਕੀਂ 500 ਰੁਪਏ ਤੋਂ ਵੀ ਘੱਟ ਆਇਆ ਬਿੱਲ
ਲੁਧਿਆਣਾ (ਹਰਵਿੰਦਰ ਸਿੰਘ ਢਿੱਲੋਂ): ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹਰ ਵਰਗ ਲਈ ਕੋਈ ਨਾ ਕੋਈ ਐਲਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਜਿਸ ਤਰ੍ਹਾਂ ਆਪਣੇ ਵਾਅਦੇ ਪੂਰੇ ਕਰਦੇ ਹੋਏ ਰਾਹਤ ਪ੍ਰਦਾਨ ਕੀਤੀ ਹੈ, ਉਸ ਨਾਲ ਸਮਾਜ ਦੇ ਸਾਰੇ ਵਰਗ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।
ਮਹਿੰਗੀ ਬਿਜਲੀ ਕਾਰਨ ਗਰੀਬ ਆਦਮੀ ਤਾਂ ਪ੍ਰਭਾਵਿਤ ਹੁੰਦਾ ਹੀ ਹੈ, ਉਥੇ ਹੀ ਦਰਮਿਆਨੇ ਵਰਗ ਦੇ ਲੋਕ ਵੀ ਬਿਜਲੀ ਦੀਆਂ ਦਰਾਂ ਵਧਣ ਕਰਕੇ ਪ੍ਰੇਸ਼ਾਨ ਹੋ ਚੁੱਕੇ ਸਨ। ਚੰਨੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ 7 ਕਿਲੋਵਾਟ ਤੱਕ 3 ਰੁਪਏ ਬਿਜਲੀ ਸਸਤੀ ਕਰ ਦਿੱਤੀ। ਪੁਰਾਣੇ ਬਿੱਲ ਮਾਫ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿਤੀ।
ਪੰਜਾਬ ਵਿਚ ਪੂਰੇ ਹਿੰਦੁਸਤਾਨ ਨਾਲੋਂ ਸਸਤੀ ਬਿਜਲੀ ਹੈ। ਇਸ ਬਾਰੇ ਪਿੰਡ ਦੁਗਰੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਤਾਂ ਸਿਰਫ ਕਿਹਾ ਗਿਆ ਜਾ ਰਿਹਾ ਹੈ ਕਿ ਬਿਜਲੀ ਦੇ ਬਿੱਲ ਮਾਫ ਕਰ ਦੇਵਾਂਗੇ, ਬਿਜਲੀ ਸਸਤੀ ਕੀਤੀ ਜਾਵੇਗੀ ਪਰ ਅੱਜ ਤੱਕ ਕੁੱਝ ਵੀ ਨਹੀਂ ਹੋਇਆ ਪਰ ਚੰਨੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਲੋਕਾਂ ਦੇ ਪੁਰਾਣੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ।
ਤਿੰਨ ਰੁਪਏ ਬਿਜਲੀ ਸਸਤੀ ਕਰ ਦਿੱਤੀ। ਇਸ ਤੋਂ ਵਧੀਆਂ ਸਰਕਾਰ ਨਹੀਂ ਹੋ ਸਕਦੀ। ਮੁੱਖ ਮੰਤਰੀ ਚੰਨੀ ਨੇ ਕੋਈ ਵਾਅਦਾ, ਕੋਈ ਲਾਰਾ ਨਹੀਂ ਲਾਇਆ ਸਗੋਂ ਸਿੱਧਾ ਆਉਂਦਿਆਂ ਹੀ ਕੰਮ ਕੀਤਾ। ਭੁਪਿੰਦਰ ਸਿੰਘ ਨੇ ਬਿਜਲੀ ਦਾ ਬਿੱਲ ਵਿਖਾਉਂਦਿਆਂ ਕਿਹਾ ਕਿ ਪਹਿਲਾਂ ਬਿੱਲ 9300, 5000 ਰੁਪਏ ਆਉਂਦਾ ਸੀ ਪਰ ਹੁਣ ਉਹੀ ਬਿੱਲ ਘੱਟ ਕੇ 470 ਰੁਪਏ ਆਇਆ ਹੈ। ਉਹਨਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਕੋਈ ਹੋਰ ਸਰਕਾਰ ਇਸ ਤਰ੍ਹਾਂ ਕਰ ਸਕਦੀ ਹੈ।
ਜੋ ਵਾਅਦੇ ਚੰਨੀ ਸਰਕਾਰ ਕਰ ਰਹੀ ਹੈ ਉਹ ਨਾਲ ਦੀ ਨਾਲ ਨਿਭਾ ਵੀ ਰਹੀ ਹੈ। ਲੋਕ ਉਹਨਾਂ ਤੋਂ ਬਹੁਤ ਸੰਤੁਸ਼ਟ ਹਨ। ਹੁਣ ਅਗਲੀ ਵਾਰ ਵੀ ਕਾਂਗਰਸ ਦੀ ਸਰਕਾਰ ਆਵੇਗੀ। ਮਾਤਾ ਹਰਦੀਰ ਕੌਰ ਨੇ ਗੱਲਬਾਤ ਕਰਦਿਆਂ ਆਖਿਆ ਹੈ ਪਹਿਲਾਂ 1700 ਬਿੱਲ ਸੀ ਹੁਣ ਘੱਟ ਕੇ 470 ਰੁਪਏ ਆਇਆ ਹੈ। ਉਹਨਾਂ ਕੈਪਟਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲਾਂ ਵਿਚ ਕੁਝ ਵੀ ਨਹੀਂ ਕੀਤਾ ਪਰ ਚੰਨੀ ਸਰਕਾਰ ਨੇ ਆਉਂਦਿਆਂ ਹੀ ਹਰ ਵਰਗ ਦੇ ਲੋਕਾਂ ਨੂੰ ਰਾਹਤ ਦਿਤੀ। ਚੰਨੀ ਸਰਕਾਰ 'ਤੇ ਸਾਨੂੰ ਪੂਰਾ ਭਰੋਸਾ ਹੈ। ਉਹ ਪੈਟਰੋਲ, ਡੀਜ਼ਲ, ਸਸਤੀ ਬਿਜਲੀ ਦੇ ਨਾਲ ਨਾਲ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਕਟੌਤੀ ਕਰਨਗੇ। ਅਸੀਂ ਸੀਐਮ ਚੰਨੀ ਨੂੰ ਹੀ ਵੋਟ ਪਾਵਾਂਗੇ।
ਭੁਪਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਦੇ ਜਾਣ ਮਗਰੋਂ ਕਾਂਗਰਸ ਸਰਕਾਰ ਹੋਰ ਵੀ ਜ਼ਿਆਦਾ ਮਜ਼ਬੂਤ ਹੋਈ ਹੈ ਕਿਉਂਕਿ ਜਦੋਂ ਕੈਪਟਨ ਮੁੱਖ ਮੰਤਰੀ ਸਨ ਉਦੋਂ ਕਾਂਗਰਸ ਦਾ ਗ੍ਰਾਫ ਦਿਨੋ ਦਿਨ ਹੇਠਾਂ ਜਾ ਰਿਹਾ ਸੀ ਪਰ ਜਦੋਂ ਤੋਂ ਚੰਨੀ ਸਰਕਾਰ ਨੇ ਕਮਾਨ ਸੰਭਾਲੀ ਹੈ ਉਦੋਂ ਤੋਂ ਕਾਂਗਰਸ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਲਈ ਹਰ ਘਰ ਵਿਚ ਇਹੀ ਗੱਲ ਚੱਲ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਾ ਨਾਮ ਲੋਕਾਂ ਦੇ ਮੂੰਹ ਤੇ ਇੰਨਾ ਜਿਆਦਾ ਚੜ੍ਹ ਚੁੱਕਿਆ ਹੈ ਕਿ ਹੁਣ ਕੈਪਟਨ ਚਾਹੇ ਬੀਜੇਪੀ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨਾਲ ਮਿਲ ਜਾਵੇ ਪਰ ਉਹ ਜਿੱਤ ਨਹੀਂ ਸਕਦੇ।